ਮੁੰਬਈ: ਕੁਝ ਦਿਨ ਪਹਿਲਾਂ ਹੀ ਖ਼ਬਰ ਆਈ ਸੀ ਕਿ ਰਣਬੀਰ ਕਪੂਰ ਤੇ ਦੀਪਿਕਾ ਪਾਦੁਕੋਣ ਇੱਕ ਐਡ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ। ਦੋਵਾਂ ਦੀਆਂ ਇਸ ਪ੍ਰੋਜੈਕਟ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸੀ। ਇਸ ਤੋਂ ਬਾਅਦ ਹੁਣ ਦੋਵਾਂ ਦੇ ਫੈਨਸ ਲਈ ਖੁਸ਼ਖਬਰੀ ਹੈ ਕਿ ਦੋਵਾਂ ਦੀ ਐਡ ਫ਼ਿਲਮ ਰਿਲੀਜ਼ ਹੋ ਗਈ ਹੈ।

ਬੀਤੇ ਦਿਨੀਂ ਆਈ ਇਸ ਐਡ ਫ਼ਿਲਮ ‘ਚ ਸਾਬਕਾ ਪ੍ਰੇਮੀਆਂ ਦੀ ਕੈਮਿਸਟਰੀ ਹੋਰ ਵੀ ਵਧ ਗਈ ਹੈ। ਦੋਵਾਂ ਨੂੰ ਦੇਖ ਕੇ ਫੈਨਸ ਇੱਕੋ ਸਵਾਲ ਕਰ ਰਹੇ ਹਨ ਕਿ ਇਹ ਹੁਣ ਕਿਸੇ ਫ਼ਿਲਮ ‘ਚ ਕਦੋਂ ਨਜ਼ਰ ਆਉਣਗੇ ਤੇ ਇਹ ਦੋਵੇਂ ਭਵਿੱਖ ‘ਚ ਚੰਗੇ ਦੋਸਤ ਹੋ ਸਕਦੇ ਹਨ।

ਵੇਖੋ ਵੀਡੀਓ:


ਦੋਵਾਂ ਨੂੰ ਸਕਰੀਨ ‘ਤੇ ਦੇਖ ਕੇ ਇਨ੍ਹਾਂ ਨੂੰ ਅੱਜ ਦੀ ਜੈਨਰੇਸ਼ਨ ਦੇ ਰਾਹੁਲ-ਅੰਜਲੀ ਕਿਹਾ ਜਾ ਰਿਹਾ ਹੈ। ਬੇਸ਼ੱਕ ਦੋਵੇਂ ਜ਼ਿਆਦਾ ਸਮੇਂ ਪ੍ਰੇਮੀ ਨਹੀਂ ਰਹੇ ਪਰ ਇਸ ਦਾ ਅਸਰ ਦੋਵਾਂ ਨੇ ਕਦੇ ਆਪਣੀ ਪ੍ਰੋਫੈਸ਼ਨਲ ਲਾਈਫ ‘ਤੇ ਪੈਣ ਨਹੀਂ ਦਿੱਤਾ। ਅਕਸਰ ਇੱਕ-ਦੂਜੇ ਨਾਲ ਕੰਮ ਕਰ ਆਪਣੇ ਫੈਨਸ ਨੂੰ ਖੁਸ਼ ਕੀਤਾ ਹੈ।