ਨਵੀਂ ਦਿੱਲੀ: ਜਦੋਂ ਵੀ ਅਸੀਂ ਕੋਈ ਨਵਾਂ ਸਾਮਾਨ ਖਰੀਦਦੇ ਹਾਂ ਤਾਂ ਕੁਝ ਸਮੇਂ ਬਾਅਦ ਉਸ ਦੀ ਕੀਮਤ ਆਪਣੇ ਆਪ ਘਟ ਜਾਂਦੀ ਹੈ। ਕੁਝ ਅਜਿਹਾ ਹੀ ਫੋਨ ਤੇ ਕਾਰਾਂ ਨਾਲ ਵੀ ਹੁੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਐਂਡ੍ਰਾਇਡ ਦੇ ਮੁਕਾਬਲੇ ਆਈਫੋਨ ਦੀ ਕੀਮਤ ਨਹੀਂ ਡਿੱਗਦੀ।
ਫੋਨ ਨੂੰ ਮੁੜ ਵੇਚਣ ਵਾਲੀ ਕੰਪਨੀ ਬੈਂਕਮਾਈਸੈਲ (Bankmycell) ਨੇ ਖੁਲਾਸਾ ਕੀਤਾ ਹੈ ਕਿ ਜਿੱਥੇ ਐਪਲ ਆਈਫੋਨ ਤੇ ਸੈਮਸੰਗ ਦੀ ਫਲੈਗਸ਼ਿਪ ਦੇ ਸਮਾਰਟਫੋਨ ਦੀ ਤੁਲਨਾ ਕੀਤੀ ਗਈ ਹੈ। ਉਦਾਹਰਨ ਵਜੋਂ ਮੰਨ ਲਓ ਆਈਫੋਨ ਐਕਸ ਦੀ ਕੀਮਤ ਇਸ ਸਮੇਂ 70,000 ਰੁਪਏ ਹੈ। ਜਦੋਂ ਤੁਸੀਂ ਇਸ ਨੂੰ 9 ਮਹੀਨੇ ਬਾਅਦ ਵੇਚਦੇ ਹੋ ਤਾਂ ਇਸ ਦੀ ਕੀਮਤ ‘ਚ ਮਹਿਜ਼ 30% ਦੀ ਕਮੀ ਆਉਂਦੀ ਹੈ। ਫੋਨ ਕਰੀਬ 48,000 ਰੁਪਏ ‘ਚ ਆਸਾਨੀ ਨਾਲ ਵਿਕ ਜਾਂਦਾ ਹੈ।
ਇਸ ਦੇ ਮੁਕਾਬਲੇ ਜੇਕਰ ਸੈਮਸੰਗ ਗੈਲੇਕਸੀ ਐਸ9 ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਸਿੱਧੀ 60% ਡਿਗਦੀ ਹੈ। ਜੋ ਫੋਨ ਤੁਸੀਂ 50,000 ਰੁਪਏ ‘ਚ ਲਿਆ ਹੈ, ਉਸ ਨੂੰ ਮੁੜ ਵੇਚਣ ‘ਤੇ ਤੁਹਾਨੂੰ ਉਸ ਦੇ ਮਹਿਜ਼ 20,000 ਰੁਪਏ ਹੀ ਮਿਲਦੇ ਹਨ।
ਇਸ ਕੰਪਨੀ ਨੇ ਆਈਫੋਨ ਦੇ ਕੁਝ ਮਾਡਲਸ ਦੀ ਰੀਸੇਲ ਵੈਲਿਊ ਦਾ ਵੀ ਖੁਲਾਸਾ ਕੀਤਾ ਹੈ ਜਿਸ ‘ਚ ਆਈਫੋਨ ਐਕਸਐਸ ਮੈਕਸ ਦੀ ਰਿਸੇਲ ਵੈਲਿਊ 16% ਤੇ ਐਕਸਐਸ ਦੀ ਕੀਮਤ 13% ਡਿੱਗਦੀ ਹੈ।