ਨਵੀਂ ਦਿੱਲੀ: ਪਿਛਲ਼ੇ ਕੁਝ ਮਹੀਨਿਆਂ ‘ਚ ਐਪਲ ਆਪਣੇ ਯੂਟਿਊਬ ਚੈਨਲ ‘ਤੇ ਕਈ ਛੋਟੀਆਂ-ਛੋਟੀਆਂ ਵੀਡੀਓਜ਼ ਅਪਲੋਡ ਕਰ ਚੁੱਕਿਆ ਹੈ। ਇਨ੍ਹਾਂ ‘ਚ ਐਪਲ ‘ਤੇ ਵੱਖ-ਵੱਖ ਚੀਜ਼ਾਂ ਕਰਨ ਤੇ ਖਾਸ ਫੀਚਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹੁਣ ਕਿਊਪਰਟਿਨੋ ਜਾਇੰਟ ਨੇ ਪੰਜ 16 ਸੈਕਿੰਡ ਦੇ ਵੀਡੀਓ ਰਿਲੀਜ਼ ਕੀਤੇ ਹਨ ਜਿਨ੍ਹਾਂ ‘ਚ ਕੁਝ ਹੋਰ ਫੀਚਰਾਂ ਦੀ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਬਾਰੇ ਯੂਜ਼ਰਸ ਨੂੰ ਪਤਾ ਨਹੀਂ ਹੋਵੇਗਾ।



ਇਨ੍ਹਾਂ ਵਿੱਚੋਂ ਇੱਕ ਵੀਡੀਓ ‘ਚ ਦੱਸਿਆ ਗਿਆ ਹੈ ਕਿ ਸਫਾਰੀ ਰੀਡਰ ਕੀ ਹੈ ਤੇ ਇਸ ਦਾ ਇਸਤੇਮਾਲ ਆਈਫੋਨ ‘ਤੇ ਕਿਵੇਂ ਕਰਨਾ ਹੈ। ਇਸ ਦੇ ਨਾਲ ਹੀ ਇੱਕ ਵੀਡੀਓ ‘ਚ ਆਈਫੋਨ ਦੀ ਮਦਦ ਨਾਲ ਸ਼ੇਅਰਿੰਗ ਵੀਡੀਓ ਬਾਰੇ ਵੀ ਦੱਸਿਆ ਗਿਆ ਹੈ ਜਿੱਥੇ ਬਿਨਾਂ ਵਾਈਫਾਈ ਤੇ ਮੋਬਾਈਲ ਡੇਟਾ ਦੇ ਫੋਟੋ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ।



ਬਾਕੀ ਤਿੰਨ ਵੀਡੀਓ ‘ਚ ਡੂ ਨੌਟ ਡਿਸਟਰਬ, ਫੋਟੋ ਲੱਭਣਾ ਜਿਹੇ ਫੀਚਰਾਂ ਬਾਰੇ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਕੰਪਨੀ ਦੇ ਸੀਈਓ ਟਿਮ ਕੁਕ ਕੰਪਨੀ ਦੇ ਜਨਰਲ ਐਨੂਅਲ ਮੀਟਿੰਗ ‘ਚ ਕੁਝ ਅਜਿਹੇ ਪ੍ਰੋਡਕਟਸ ‘ਤੇ ਕੰਮ ਕਰਨ ਦੀ ਗੱਲ ਕਰ ਚੁੱਕੇ ਹਨ ਜੋ ਸ਼ਾਨਦਾਰ ਹੋਣਗੇ।