ਨਵੀਂ ਦਿੱਲੀ: ਸਮਾਰਟਫੋਨ ਕੰਪਨੀਆਂ ਫੋਨਾਂ ਦੇ ਡਿਸਪਲੇ ਨਾਲ ਕਈ ਤਰ੍ਹਾਂ ਦੇ ਤਜਰਬੇ ਕਰ ਰਹੀਆਂ ਹਨ। ਇਸ ਵਾਰ ਜਿੱਥੇ ਮੋਬਾਈਲ ਵਰਲਡ ਕਾਂਗਰਸ ‘ਚ ਫੋਲਡੇਬਲ ਫੋਨ ਦੀ ਧੂਮ ਰਹੀ ਹੈ, ਹੁਣ ਵਾਰੀ ਸਟ੍ਰੈਚੇਬਲ ਡਿਸਪਲੇ ਦੀ ਹੈ। ਇਸ ਨੂੰ ਰਬੜ ਦੀ ਤਰ੍ਹਾਂ ਖਿੱਚ ਕੇ ਛੋਟਾ ਵੱਡਾ ਕੀਤਾ ਜਾ ਸਕੇਗਾ।


ਸਾਹਮਣੇ ਆਈ ਰਿਪੋਰਟ ਮੁਤਾਬਕ ਐਲਜੀ ਕੰਪਨੀ ਇੱਕ ਸਟ੍ਰੈਚੇਬਲ ਸਮਾਰਟਫੋਨ ‘ਤੇ ਕੰਮ ਕਰ ਰਹੀ ਹੈ। ਐਲਜੀ ਨੇ ਅਮਰੀਕੀ ਪੇਟੈਂਟ ਐਂਡ ਟ੍ਰੇਡਮਾਰਕ ਆਫਿਸ ‘ਚ ਅਪੀਲ ਵੀ ਕੀਤੀ ਹੈ ਜਿਸ ਨੂੰ ਹਰੀ ਝੰਡੀ ਮਿਲ ਗਈ ਹੈ। ਇਸ ਪੇਟੈਂਟ ‘ਚ ਮੋਬਾਈਲ ਟਰਮੀਨਲ ਦੀ ਗੱਲ ਕੀਤੀ ਗਈ ਜਿਸ ਨੂੰ ਇੱਕ ਪਾਸੇ ਤੋਂ ਖਿੱਚਿਆ ਜਾ ਸਕਦਾ ਹੈ।

ਅਜੇ ਇਹ ਇੱਕ ਐਕਸਪੈਰੀਮੈਂਟ ਲੇਵਲ ਹੈ ਜਿਸ ਨੂੰ ਕੰਪਨੀ ਕਦੋਂ ਲੌਂਚ ਕਰੇਗੀ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਜੇਕਰ ਇਹ ਫੋਨ ਲੌਂਚ ਹੋ ਜਾਂਦਾ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਇਸ ਨੂੰ ਯੂਜ਼ਰਸ ਆਪਣੀ ਲੋੜ ਮੁਤਾਬਕ ਛੋਟਾ ਵੱਡਾ ਕਰ ਪਾਉਣਗੇ।