ਨਵੀਂ ਦਿੱਲੀ: ਚੀਨ ਦੀ ਸਮਾਰਟਫੋਨ ਕੰਪਨੀ ਸ਼ਿਓਮੀ ਫਿਲਹਾਲ ਭਾਰਤ ਦੀ ਨੰਬਰ ਵਨ ਕੰਪਨੀ ਬਣ ਗਈ ਹੈ। ਹੁਣ ਕੰਪਨੀ ਆਪਣੇ ਕਈ ਪ੍ਰੋਡਕਟਸ ‘ਤੇ ਡਿਸਕਾਉਂਟ ਦੇ ਰਹੀ ਹੈ। ਡਿਸਕਾਉਂਟ ਦਾ ਫਾਇਦਾ ਗਾਹਕ ਐਮਜੌਨ ‘ਤੇ ਚੱਲ ਰਹੀ ਸੇਲ ‘ਚ ਉਠਾ ਸਕਦੇ ਹਨ। ਹੁਣ ਤੁਸੀਂ ਜਾਣੋ ਉਨ੍ਹਾਂ ਪ੍ਰੋਡਕਟਸ ਦੀ ਲਿਸਟ ਜਿਸ ਨੂੰ ਤੁਸੀਂ ਬੇਹੱਦ ਘੱਟ ਕੀਮਤ ‘ਚ ਖਰੀਦ ਸਕਦੇ ਹੋ।
ਸ਼ਿਓਮੀ ਰੇਡਮੀ ਨੋਟ-6 ‘ਤੇ ਤੁਹਾਨੂੰ 3000 ਰੁਪਏ ਦਾ ਡਿਸਕਾਉਂਟ ਮਿਲ ਰਿਹਾ ਹੈ। 4 ਜੀਬੀ ਰੈਮ ਤੇ 64ਜੀਬੀ ਸਟੋਰੇਜ਼ ਵਾਲੇ ਫੋਨ ਦੀ ਕੀਮਤ 13,999 ਰੁਪਏ ਹੈ ਜੋ ਡਿਸਕਾਉਂਟ ਤੋਂ ਬਾਅਦ 10,999 ਰੁਪਏ ਦਾ ਮਿਲ ਰਿਹਾ ਹੈ। ਇਸ ਦਾ ਦੂਜਾ ਵੇਰੀਅੰਟ 6ਜੀਬੀ ਰੈਮ ਤੇ 64ਜੀਬੀ ਸਟੋਰੇਜ 15,999 ਰੁਪਏ ਦੀ ਥਾਂ 13,999 ਰੁਪਏ ਦਾ ਮਿਲ ਰਿਹਾ ਹੈ।
ਸ਼ਿਓਮੀ ਰੇਡਮੀ ਨੋਟ-5 ਪ੍ਰੋ ‘ਤੇ 2000 ਦਾ ਡਿਸਕਾਉਂਟ ਮਿਲ ਰਿਹਾ ਹੈ। 4 ਜੀਬੀ ਰੈਮ ਤੇ 64ਜੀਬੀ ਸਟੋਰੇਜ ਵਾਲੇ ਫੋਨ ਦੀ ਕੀਮਤ 12,999 ਰੁਪਏ ਹੈ ਜੋ ਡਿਸਕਾਉਂਟ ਤੋਂ ਬਾਅਦ 10,999 ਰੁਪਏ ਦਾ ਤੇ 6ਜੀਬੀ ਰੈਮ ਤੇ 64ਜੀਬੀ ਸਟੋਰੇਜ 13,999 ਰੁਪਏ ਦੀ ਥਾਂ 11,999 ਰੁਪਏ ਦਾ ਮਿਲ ਰਿਹਾ ਹੈ।
ਸ਼ਿਓਮੀ ਰੇਡਮੀ ਵਾਈ2 ‘ਤੇ 1000 ਦਾ ਡਿਸਕਾਉਂਟ ਮਿਲ ਰਿਹਾ ਹੈ। 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਵਾਲੇ ਫੋਨ ਡਿਸਕਾਉਂਟ ਤੋਂ ਬਾਅਦ 7,999 ਰੁਪਏ ਦਾ ਤੇ ਰੇਡਮੀ ਵਾਈ2 4 ਜੀਬੀ ਰੈਮ ਤੇ 64 ਜੀਬੀ ਸਟੋਰੇਜ 9,999 ਰੁਪਏ ਦਾ ਮਿਲ ਰਿਹਾ ਹੈ।
Mi LED TV 4 Pro 4 ਪ੍ਰੋ ‘ਤੇ 2000 ਦਾ ਡਿਸਕਾਉਂਟ ਮਿਲ ਰਿਹਾ ਹੈ। 55 ਇੰਚ ਦਾ ਐਲਈਡੀ ਟੀਵੀ 4 ਪ੍ਰੋ ਨੂੰ ਯੂਜ਼ਰਸ 2000 ਰੁਪਏ ਦੀ ਛੂਟ ਨਾਲ 57,999 ਰੁਪਏ ‘ਚ ਖਰੀਦ ਸਕਦੇ ਹਨ।
Mi LED TV 4A Pro 29,999 ਰੁਪਏ ‘ਚ ਖਰੀਦ ਸਕਦੇ ਹਨ, ਜਿਸ ‘ਤੇ 1000 ਰੁਪਏ ਦਾ ਡਿਸਕਾਉਂਟ ਹੈ।
ਸ਼ਿਓਮੀ Mi A2 ‘ਤੇ 2000 ਦਾ ਡਿਸਕਾਉਂਟ ਮਿਲ ਰਿਹਾ ਹੈ। 4 ਜੀਬੀ ਰੈਮ ਤੇ 64ਜੀਬੀ ਸਟੋਰੇਜ ਵਾਲੇ ਫੋਨ ਦੀ ਕੀਮਤ 13,999 ਰੁਪਏ ਹੈ ਜੋ ਡਿਸਕਾਉਂਟ ਤੋਂ ਬਾਅਦ 11,999 ਰੁਪਏ ਦਾ ਤੇ 6ਜੀਬੀ ਰੈਮ ਤੇ 128 ਜੀਬੀ ਸਟੋਰੇਜ 15,999 ਰੁਪਏ ਦੀ ਥਾਂ 14,999 ਰੁਪਏ ਦਾ ਮਿਲ ਰਿਹਾ ਹੈ।
ਸ਼ਿਓਮੀ ਰੇਡਮੀ 6 ‘ਤੇ 500 ਦਾ ਡਿਸਕਾਉਂਟ ਮਿਲ ਰਿਹਾ ਹੈ। 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਵਾਲੇ ਫੋਨ 7499 ਰੁਪਏ ਦਾ ਤੇ 3 ਜੀਬੀ ਰੈਮ ਤੇ 64 ਜੀਬੀ ਸਟੋਰੇਜ 7,999 ਰੁਪਏ ਦਾ ਮਿਲ ਰਿਹਾ ਹੈ।