ਮੁੰਬਈ: ਪਿਛਲੇ ਸਾਲ ਰਣਬੀਰ ਕਪੂਰ ਦੀ ਲਾਈਫ ਦੀ ਮਾਈਲਸਟੋਨ ਫ਼ਿਲਮ ‘ਸੰਜੂ’ ਰਹੀ। ਜਿਸ ਨੇ ਰਣਬੀਰ ਦੇ ਕਰਿਅਰ ਨੂੰ ਇੱਕ ਵਾਰ ਫੇਰ ਚਲਾ ਦਿੱਤਾ। ਫ਼ਿਲਮ ‘ਚ ਉਸ ਨੇ ਸੰਜੇ ਦੱਤ ਦਾ ਰੋਲ ਅਦਾ ਕੀਤਾ ਸੀ ਅਤੇ ਸੰਜੇ ਦੇ ਬੇਸਟ ਫ੍ਰੈਂਡ ਕਮਲੀ ਦਾ ਰੋਲ ਬਾਲੀਵੁੱਡ ਦੇ ਬਹਿਤਰੀਨ ਐਕਟਰ ਵਿੱਕੀ ਕੋਸ਼ਲ ਨੇ ਕੀਤਾ ਸੀ। ਦੋਵਾਂ ਸਟਾਰਸ ਦੀ ਐਕਟਿੰਗ ਅਤੇ ਦੋਸਤੀ ਨੇ ਲੋਕਾਂ ਨੂੰ ਕਾਫੀ ਭਾਵੁਕ ਕੀਤਾ ਸੀ।

ਇਸ ਫ਼ਿਲਮ ਤੋਂ ਬਾਅਦ ਇੱਕ ਵਾਰ ਫੇਰ ਸੰਜੂ ਅਤੇ ਕਮਲੀ ਨੂੰ ਇੱਕੋ ਫਰੇਮ ‘ਚ ਕੈਪਚਰ ਕੀਤਾ ਗਿਆ ਹੈ। ਦੋਵਾਂ ਦੀ ਤਸਵੀਰ ਨੂੰ ਫੈਨਸ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਵੀ ਕਰ ਰਹੇ ਹਨ। ਜੀ ਹਾਂ ਹਾਲ ਹੀ ਬੀ-ਟਾਊਨ ਦੇ ਕਈ ਸਟਾਰਸ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਣ ਗਏ ਸੀ। ਜਿੱਥੇ ਰਣਬੀਰ ਕਪੂਰ ਅਤੇ ਵਿੱਕੀ ਕੋਸ਼ਲ ਵੀ ਮੌਜੂਦ ਸੀ।


ਇਸੇ ਦੌਰਾਨ ਦੋਵਾਂ ਸਟਾਰਸ ਦੀ ਇੱਕ ਵਾਰ ਫੇਰ ਮੁਲਾਕਾਤ ਹੋਈ ਅਤੇ ਦੋਵਾਂ ਦੀ ਖੁਸ਼ੀ ਦੇਖਣ ਵਾਲੀ ਹੈ। ਇਨ੍ਹਾਂ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਰਣਬੀਰ-ਵਿੱਕੀ ਚਾਕਲੇਟ ਦਾ ਲੁਤੱਫ ਉਠਾਉਂਦੇ ਨਜ਼ਰ ਆ ਰਹੇ ਹਨ।