ਨਵੀਂ ਦਿੱਲੀ: ਅਮਰਕਿੀ ਮੀਡੀਆ ‘ਚ ਛਾਈ ਖ਼ਬਰਾਂ ਮੁਤਾਬਕ ਲੱਖਾਂ-ਕਰੋੜਾਂ ਮੀਲ ਦੂਰ ਤੋਂ ਧਰਤੀ ‘ਤੇ ਲਗਾਤਾਰ ਰੇਡੀਓ ਸਿਗਨਲਸ ਆ ਰਹੇ ਹਨ। ਵਿਗੀਆਨੀਆ ਨੇ ਲਗਾਤਾਰ ਦੂਜੀ ਵਾਰ ਅਜਿਹੇ ਰੇਡੀਓ ਸਿਗਨਲਸ ਨੂੰ ਰਿਕਾਰਡ ਕੀਤਾ ਹੈ। ਨੇਚਰ ਨਾਂਅ ਦੀ ਮੈਗਜ਼ੀਨ ਦੀ ਗੱਲ ਇੱਕ ਵਾਰ ਫੇਰ ਸ਼ੁਰੂ ਹੋ ਗਈ ਹੈ।

ਸਿਏਟਲ ‘ਚ ਅਮਰੀਕਨ ਏਸਟ੍ਰੋਨਾਮਿਕਲ ਸੋਸਾਈਟੀ ਦੀ 233ਵੀਂ ਬੈਠਕ ‘ਚ ਵੀ ਇਸ ਖੋਜ ਨੂੰ ਪੇਸ਼ ਕੀਤਾ ਗਿਆ ਸੀ। ਇਹ ਰੇਡੀਓ ਤਰੰਗਾਂ ਮਹਿਜ਼ ਮਿਲੀਸੇਕਿੰਡ-ਲੰਬੇ ਰੇਡੀਓ ਫਲੈਸ਼ ਹਨ ਅਤੇ ਇਸ ਤਰ੍ਹਾਂ ਦੀ ਰੇਡੀਓ ਤਰੰਗਾਂ ਪੁਲਾੜ ‘ਚ ਕੋਈ ਵੱਡੀ ਗੱਲ ਨਹੀ। ਅਜਿਹਾ ਸਿਗਨਲ ਦੂਜੀ ਵਾਰ ਦਰਜ ਕੀਤਾ ਗਿਆ ਹੈ।



ਇਹ ਗੱਲ ਅਜੇ ਵੀ ਰਾਜ਼ ਹੀ ਹੈ ਕਿ ਇਹ ਕਿਵੇਂ ਅਤੇ ਕਦੋਂ ਬਣਦੀਆਂ ਹਨ। ਅਜਿਹੇ ਪਹਿਲੇ ਸਿਗਨਲ ਨੂੰ FRB 121102 ਦਾ ਨਾਂਅ ਦਿੱਤਾ ਗਿਆ ਸੀ ਜੋ 2015 ‘ਚ Arecibo ਰੇਡੀਓ ਟੇਲੀਸਕੋਪ ਵੱਲੋਂ ਖੋਜਿਆ ਗਿਆ ਸੀ ਅਤੇ 2018 ‘ਚ ਇਸ ਜਾਣਕਾਰੀ ਨੂੰ ਜਨਤੱਕ ਕੀਤਾ ਗਿਆ ਸੀ। ਨਵੇਂ ਸਿਗਲਨ ਨੂੰ FRB 180814.J0422+73 ਦਾ ਨਾਂਅ ਦਿੱਤਾ ਗਿਆ ਹੈ। ਮਿਲੇ ਸਿਗਨਲਸ ਨੂ 6 ਵਾਰ ਰਿਕਾਰਡ ਕੀਤਾ ਗਿਆ। ਇਹ ਨਵੇਂ ਕੈਨੇਡੀਅਨ ਹਾਈਡ੍ਰੋਜਨ ਇੰਟੇਸਿਟੀ ਮੈਪਿੰਗ ਐਕਸਪੈਰਿਮੈਂਟ ਯਾਨੀ ਚਾਈਮ ਵੱਲੋਂ ਦਰਜ ਕੀਤੇ ਗਏ ਸਭ ਤੋਂ ਪਹਿਲੀ ਤਰੰਗਾਂ ਚੋਂ ਇੱਕ ਹੈ।

ਅਜੇ ਦਰਜ ਕਿਤੀਆਂ ਇਹ ਰੇਡੀਓ ਸਿਗਨਲਸ ਦੇ ਰਾਜ਼ ਤੋਂ ਪਰਦਾ ਨਹੀ ਉਠਿਆ। ਪਰ ਖੋਜੀਆਂ ਨੂੰ ਲੱਗਦਾ ਹੈ ਕਿ ਅਜਿਹੀ ਤਰੰਗਾਂ ਜਲਦੀ ਹੀ ਦਰਜ ਕੀਤੀਆਂ ਜਾਣਗੀਆਂ ਜਿਸ ਨਾਲ ਇਹ ਪਤਾ ਲੱਗ ਜਾਵੇਗਾ ਕਿ ਇਹ ਤਰੰਗਾਂ ਕਿਥੋਂ ਆ ਰਹਿਆਂ ਹਨ।