ਪ੍ਰਿਅੰਕਾ-ਦੀਪਿਕਾ ਤੇ ਅਨੁਸ਼ਕਾ ਨੇ ਕੀਤਾ ਲੋਕਾਂ ਨੂੰ ਜਾਗਰੂਕ, ਤਾਂ ਕੰਗਣਾ ਦੀ ਭੈਣ ਰੰਗੋਲੀ ਨੇ ਦੱਸਿਆ ਬੇਵਕੂਫ
ਏਬੀਪੀ ਸਾਂਝਾ | 04 Apr 2020 11:02 AM (IST)
ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਆਪਣੇ ਬੇਬਾਕੀ ਲਈ ਕਾਫ਼ੀ ਮਸ਼ਹੂਰ ਹਨ। ਰੰਗੋਲੀ ਟਵੀਟ ਆਏ ਵਾਲੇ ਦਿਨ ਵਾਇਰਲ ਹੁੰਦੇ ਹਨ। ਰੰਗੋਲੀ ਨੇ ਹੁਣ ਹੱਥ ਧੋਣ ਦੀਆਂ ਵੀਡੀਓ ਲਈ ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਵਰਗੇ ਸਿਤਾਰਿਆਂ ਨੂੰ ਲੰਮੇ ਹੱਥੀਂ ਲਿਆ ਹੈ।
ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਆਪਣੇ ਬੇਬਾਕੀ ਲਈ ਕਾਫ਼ੀ ਮਸ਼ਹੂਰ ਹਨ। ਰੰਗੋਲੀ ਟਵੀਟ ਆਏ ਵਾਲੇ ਦਿਨ ਵਾਇਰਲ ਹੁੰਦੇ ਹਨ। ਰੰਗੋਲੀ ਨੇ ਹੁਣ ਹੱਥ ਧੋਣ ਦੀਆਂ ਵੀਡੀਓ ਲਈ ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਵਰਗੇ ਸਿਤਾਰਿਆਂ ਨੂੰ ਲੰਮੇ ਹੱਥੀਂ ਲਿਆ ਹੈ। ਜਾਗਰੂਕਤਾ ਫੈਲਾਉਣ ਲਈ, ਦੀਪਿਕਾ ਤੋਂ ਲੈ ਕੇ ਪ੍ਰਿਅੰਕਾ ਤੱਕ ਹਰ ਕਿਸੇ ਨੇ ਸੋਸ਼ਲ ਮੀਡੀਆ 'ਤੇ #safehandschallenge ਨੂੰ ਸਵੀਕਾਰਦੇ ਹੋਏ ਆਪਣੇ ਹੱਥ ਧੋਣ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ। ਇਸ ਬਾਰੇ ਕੰਗਨਾ ਰਨੌਤ ਦੀ ਭੈਣ ਰੰਗੋਲੀ ਚੰਦੇਲ ਨੇ #safehandschallenge 'ਤੇ ਵੀਡੀਓਜ਼ ਪਾਉਣ ਵਾਲੇ ਸਿਤਾਰਿਆਂ ਨੂੰ ਬੇਵਕੂਫ ਦੱਸਿਆ ਹੈ। ਟਵਿੱਟਰ 'ਤੇ ਇਕ ਯੂਜ਼ਰ ਨੇ ਲਿਖਿਆ,' ਮੈਂ ਹੱਥ ਧੋਣ ਦਾ ਤਰੀਕਾ ਭੁੱਲ ਗਿਆ। ਫਿਰ ਇਕ ਸੈਲੀਬ੍ਰਿਟੀ ਦੀ ਵੀਡੀਓ ਵੇਖੀ. ਹੁਣ ਮੈਂ ਦੁਬਾਰਾ ਹੱਥ ਧੋਣਾ ਸ਼ੁਰੂ ਕਰ ਦਿੱਤਾ ਹੈ। ਮਨੁੱਖਤਾ ਅਜੇ ਵੀ ਸੰਸਾਰ ਵਿੱਚ ਜ਼ਿੰਦਾ ਹੈ।" ਇਸ ਦਾ ਜਵਾਬ ਦਿੰਦਿਆਂ ਰੰਗੋਲੀ ਨੇ ਮਸ਼ਹੂਰ ਹਸਤੀਆਂ ਨੂੰ ਮੂਰਖ ਦੱਸਿਆ। ਰੰਗੋਲੀ ਚੰਦੇਲ ਨੇ ਲਿਖਿਆ, "ਚੰਗਾ। ਉਹ ਮਸ਼ਹੂਰ ਹਸਤੀਆਂ ਬਿਲਕੁਲ ਬੇਕਾਰ ਹਨ। ਉਹ ਤੁਹਾਨੂੰ ਟੂਟੀਆਂ, ਸਾਬਣ ਅਤੇ ਹੱਥ ਧੋਣਾ ਦਿਖਾ ਰਹੇ ਹਨ। ਉਹ ਕਿੰਨੇ ਮੂਰਖ ਹਨ।" ਦੱਸ ਦੇਈਏ ਕਿ ਕੰਗਨਾ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ 'ਚ ਵੀ ਦਾਨ ਕੀਤਾ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਰੰਗੋਲੀ ਨੇ ਸੈਲੇਬ੍ਰਿਟੀਜ਼ ਬਾਰੇ ਅਜਿਹਾ ਟਵੀਟ ਕੀਤਾ , ਇਸ ਤੋਂ ਪਹਿਲਾਂ ਵੀ ਉਹ ਵੱਡੇ ਸੈਲੇਬ੍ਰਿਟੀ ਨੂੰ ਇਸ ਤਰ੍ਹਾਂ ਚੁਣੌਤੀ ਦਿੰਦੀ ਵੇਖੀ ਗਈ ਹੈ। ਇਹ ਵੀ ਪੜ੍ਹੋ : ਦੇਸ਼ ‘ਚ ਲਗਾਤਾਰ ਹੋ ਰਹੇ ਵੀਡੀਓ ਕਾਲ ਜ਼ਰੀਏ ਵਿਆਹ, ਲੌਕ ਡਾਊਨ ‘ਚ ਹੁਣ ਇੱਕ ਹੋਰ ਵਿਆਹ ਅਮਰੀਕਾ ‘ਚ ਕੋਰੋਨਾ ਨਾਲ ਪਿਛਲੇ 24 ਘੰਟਿਆਂ ‘ਚ ਰਿਕਾਰਡ ਤੋੜ ਮੌਤਾਂ, ਹੁਣ ਤੱਕ 7400 ਨੇ ਤੋੜਿਆ ਦਮ