ਮੁੰਬਈ: ਰਾਣੀ ਮੁਖਰਜੀ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਫ਼ਿਲਮ ‘ਮਰਦਾਨੀ’ ਦੇ ਸੀਕੂਅਲ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਹੋ ਚੁੱਕੀ ਹੈ ਤੇ ਇਸ ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਲਈ ਰਾਣੀ ਮੁਖਰਜੀ ਮੁੰਬਈ ਤੋਂ ਦੂਜੀ ਲੋਕੇਸ਼ਨ ਲਈ ਰਵਾਨਾ ਹੋ ਚੁੱਕੀ ਹੈ।
ਜੀ ਹਾਂ, ਰਾਣੀ ਦੀ ਇਸ ਫ਼ਿਲਮ ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਹੁਣ ਰਾਜਸਥਾਨ ‘ਚ ਹੋਣੀ ਹੈ। ਜਿੱਥੇ ‘ਮਰਦਾਨੀ-2’ ਦੇ ਕੁਝ ਅਹਿਮ ਸੀਨ ਸ਼ੂਟ ਹੋਣੇ ਹਨ। ਇੱਥੇ ਰਾਣੀ ਫ਼ਿਲਮ ਦੇ ਵਿਲੇਨ ਦੀ ਭਾਲ ਕਰਦੀ ਨਜ਼ਰ ਆਵੇਗੀ। ਉਹ ਵਿਲੇਨ ਨਾਲ ਦੋ-ਦੋ ਹੱਥ ਕਰਦੀ ਵੀ ਨਜ਼ਰ ਆਵੇਗੀ ਮਈ ‘ਚ ਰਾਜਸਥਾਨ ‘ਚ ਕਾਫੀ ਗਰਮੀ ਹੋਵੇਗੀ, ਇਸ ਲਈ ਇੱਥੇ ਸ਼ੂਟਿੰਗ ਕਰਨਾ ਰਾਣੀ ਲਈ ਆਸਾਨ ਨਹੀਂ ਹੋਵੇਗਾ।
‘ਮਰਦਾਨੀ-2’ ਲਈ ਪਿਛਲੇ ਕਾਫੀ ਸਮੇਂ ਤੋਂ ਰਾਣੀ ਸਪੈਸ਼ਲ ਤਿਆਰੀ ਕਰਦੀ ਨਜ਼ਰ ਆਈ ਸੀ। ਇਸ ਫ਼ਿਲਮ ਨੂੰ ਗੋਪੀ ਪੁਥਰਨ ਡਾਇਰੈਕਟ ਕਰ ਰਹੇ ਹਨ। ਇਸ ਦੇ ਰਿਲੀਜ਼ ਡੇਟ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ।
ਮਰਦਾਨੀ-2’ ਦੀ ਸ਼ੂਟਿੰਗ ਲਈ ਰਾਣੀ ਮੁਖਰਜੀ ਗਈ ਮੁੰਬਈ ਤੋਂ ਦੂਰ
ਏਬੀਪੀ ਸਾਂਝਾ
Updated at:
26 Apr 2019 03:35 PM (IST)
ਰਾਣੀ ਮੁਖਰਜੀ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਫ਼ਿਲਮ ‘ਮਰਦਾਨੀ’ ਦੇ ਸੀਕੂਅਲ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਹੋ ਚੁੱਕੀ ਹੈ ਤੇ ਇਸ ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਲਈ ਰਾਣੀ ਮੁਖਰਜੀ ਮੁੰਬਈ ਤੋਂ ਦੂਜੀ ਲੋਕੇਸ਼ਨ ਲਈ ਰਵਾਨਾ ਹੋ ਚੁੱਕੀ ਹੈ।
- - - - - - - - - Advertisement - - - - - - - - -