ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਲਈ ਡੋਰ-ਸਟੈਪ ਬੈਂਕਿੰਗ ਦੀ ਸੁਵਿਧਾ ਸ਼ੁਰੂ ਕੀਤੀ ਹੈ। ਹੁਣ ਸੀਨੀਅਰ ਸਿਟੀਜ਼ਨ, ਅਪਾਹਜ ਤੇ ਹੋਰ ਸਪੈਸ਼ਲ ਲੋਕਾਂ ਨੂੰ ਬੈਂਕ ਜਾਣ ਦੀ ਲੋੜ ਨਹੀਂ ਹੋਵੇਗੀ। ਇਸ ਨਵੀਂ ਸੇਵਾ ਤਹਿਤ ਲੋਕ ਘਰ ਬੈਠ ਕੇ ਹੀ ਪੈਸੇ ਦਾ ਲੈਨ-ਦੇਣ ਕਰ ਪਾਉਣਗੇ। ਇਸ ਲਈ ਗਾਹਕ ਨੂੰ ਐਸਬੀਆਈ ਦੀ ਹੋਮ ਬ੍ਰਾਂਚ ਜਾ ਆਪਣਾ ਰਜਿਸਟ੍ਰੇਸ਼ਨ ਕਰਵਾਉਣਾ ਪਵੇਗਾ।

ਇਹ ਸੁਵਿਧਾ ਉਨ੍ਹਾਂ ਖਾਤਿਆਂ ‘ਤੇ ਹੀ ਮਿਲੇਗੀ ਜੋ ਕੇਵਾਈਸੀ ਤਹਿਤ ਅਪਡੇਟ ਹਨ ਤੇ ਜਿਨ੍ਹਾਂ ਗਾਹਕਾਂ ਕੋਲ ਰਜਿਸਟਰਡ ਮੋਬਾਈਲ ਨੰਬਰ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਬੈਂਕ ਦੀ ਬ੍ਰਾਂਚ ਦੇ 5 ਕਿਲੋਮੀਟਰ ਅੰਦਰ ਹੋਣਾ ਚਾਹੀਦਾ ਹੈ।

ਇਸ ਸੁਵਿਧਾ ਲਈ ਬੈਂਕ ‘ਚ ਨਿੱਜੀ ਖਾਤਾ ਹੋਣਾ ਚਾਹੀਦਾ ਹੈ। ਡੋਰ ਟੂ ਡੋਰ ਸਰਵਿਸ ‘ਚ ਬੈਂਕ ਮਾਮੂਲੀ ਚਾਰਜ ਵੀ ਤੁਹਾਡੇ ਤੋਂ ਵਸੂਲ ਕਰੇਗਾ। ਇਸ ਦੇ ਹਰ ਲੈਣ-ਦੇਣ ‘ਤੇ ਗਾਹਕ ਨੂੰ 100 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਜਦੋ ਹੋਰ ਸੁਵਿਧਾ ਲਈ 60 ਰੁਪਏ ਸਰਵਿਸ ਚਾਰਜ ਦੇਣਾ ਪਵੇਗਾ। ਇਸ ਬਾਰੇ ਵਧੇਰੇ ਜਾਣਕਾਰੀ ਬੈਂਕ ਦੀ ਅਫੀਸ਼ੀਅਲ ਵੈੱਬਸਾਈਟ   www.sbi.co.in ਤੋਂ ਵੀ ਹਾਸਲ ਕੀਤੀ ਜਾ ਸਕਦੀ ਹੈ।