ਕੋਰੋਨਾਵਾਇਰਸ ਕਰਕੇ ਇਸ ਪੰਜਾਬੀ ਸਟਾਰ ਨੇ ਕੈਂਸਲ ਕੀਤੀ ਮੈਰਿਜ਼ ਰਿਸੈਪਸ਼ਨ
ਏਬੀਪੀ ਸਾਂਝਾ | 25 Mar 2020 04:36 PM (IST)
ਕੋਰੋਨਾਵਾਇਰਸ ਕਾਰਨ ਪੰਜਾਬ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ ਤੇ ਇੱਥੇ ਪਹਿਲਾਂ ਹੀ ਵੱਡੇ ਇਕੱਠਾਂ ‘ਤੇ ਪਾਬੰਦੀ ਹੈ। ਇਸ ਕਾਰਨ ਪੰਜਾਬੀ ਗਾਇਕ ਤੇ ਐਕਟਰ ਰਣਜੀਤ ਬਾਵਾ ਦਾ ਵਿਆਹ ਸਮਾਗਮ ਜੋ 25 ਮਾਰਚ ਨੂੰ ਜਲੰਧਰ ਹੈਰੀਟੇਜ ਹਵੇਲੀ ਵਿੱਚ ਹੋਣਾ ਸੀ, ਉਹ ਹੁਣ ਨਹੀਂ ਹੋਵੇਗਾ।
ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਪੰਜਾਬ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ ਤੇ ਇੱਥੇ ਪਹਿਲਾਂ ਹੀ ਵੱਡੇ ਇਕੱਠਾਂ ‘ਤੇ ਪਾਬੰਦੀ ਹੈ। ਇਸ ਕਾਰਨ ਪੰਜਾਬੀ ਗਾਇਕ ਤੇ ਐਕਟਰ ਰਣਜੀਤ ਬਾਵਾ ਦਾ ਵਿਆਹ ਸਮਾਗਮ ਜੋ 25 ਮਾਰਚ ਨੂੰ ਜਲੰਧਰ ਹੈਰੀਟੇਜ ਹਵੇਲੀ ਵਿੱਚ ਹੋਣਾ ਸੀ, ਉਹ ਹੁਣ ਨਹੀਂ ਹੋਵੇਗਾ। ਇਸ ਦੀ ਜਾਣਕਾਰੀ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਨੇ ਦਿੱਤੀ। ਉਸ ਨੇ ਦੱਸਿਆ ਕਿ ਕੋਰੋਨਾਵਾਇਰਸ ਦੀ ਚਿਤਾਵਨੀ ਕਰਕੇ ਵਿਆਹ ਦੀ ਰਿਸੈਪਸ਼ਨ ਦਾ ਪ੍ਰੋਗਰਾਮ 25 ਮਾਰਚ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਹੁਣ ਇਸ ਨੂੰ ਰੱਦ ਕਰ ਕੇ ਪੋਸਟਪੋਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪੰਜਾਬੀ ਗਾਇਕਾ ਤੇ ਐਕਟਰ ਰਣਜੀਤ ਬਾਵਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਵਡਾਲਾ ਗਲੈਂਡ ਦਾ ਵਸਨੀਕ ਹੈ।