ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ ਦਿੱਲੀ ਵਿੱਚ ਹੋਈ। ਇਸ ਸਮੇਂ ਦੌਰਾਨ ਕੇਂਦਰੀ ਕੈਬਨਿਟ ਮੰਤਰੀ ਸਣੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੁਦ ਪ੍ਰਧਾਨ ਮੰਤਰੀ ਮੋਦੀ ਇੱਕ-ਦੂਜੇ ਤੋਂ ਦੂਰੀ ਬਣਾਉਂਦੇ ਨਜ਼ਰ ਆਏ। ਸਾਰੇ ਲੋਕ ਕੁਝ ਦੂਰੀ 'ਤੇ ਵੱਖ-ਵੱਖ ਕੁਰਸੀਆਂ' ‘ਤੇ ਬੈਠੇ ਸੀ। ਕੋਰੋਨਾਵਾਇਰਸ ਦੇ ਤਬਾਹੀ ਤੋਂ ਬਚਣ ਲਈ ਸਾਰੇ ਨਿਰੰਤਰ ਸਮਾਜਿਕ ਦੂਰੀ ਲਈ ਅਪੀਲ ਕਰ ਰਹੇ ਹਨ।
ਅਮਿਤ ਸ਼ਾਹ ਨੇ ਸ਼ੇਅਰ ਕੀਤੀ ਤਸਵੀਰ:
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵਿੱਟਰ 'ਤੇ ਕੈਬਨਿਟ ਬੈਠਕ ਦੀ ਤਸਵੀਰ ਪੋਸਟ ਕਰਦਿਆਂ ਲਿਖਿਆ, “ਸਮਾਜਕ ਦੂਰੀ ਬਣਾਉਣਾ ਸਮੇਂ ਦੀ ਲੋੜ ਹੈ। ਅਸੀਂ ਇਸ ਨੂੰ ਯਕੀਨੀ ਬਣਾ ਰਹੇ ਹਾਂ। ਕੀ ਤੁਸੀਂ ਕਰ ਰਹੇ ਹੋ?”
ਦੱਸ ਦਈਏ ਕਿ ਜਿੱਥੇ ਇੱਕ ਹੋਰ ਦੱਸ ਦਿੰਦਾ ਹਾਂ ਜਿੱਥੇ ਪੀਐਮ ਮੋਦੀ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਲਈ ਲਗਾਤਾਰ ਅਪੀਲ ਕਰ ਰਹੇ ਹਨ। ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮਾਜਿਕ ਦੂਰੀ ਦੀ ਜ਼ਰੂਰਤ ਨੂੰ ਨਜ਼ਰ ਅੰਦਾਜ਼ ਕਰਦੇ ਵੇਖੇ ਗਏ।
ਕੋਰੋਨਾਵਾਇਰਸ ਤੋਂ ਡਰੀ ਸਰਕਾਰ, ਮੋਦੀ ਤੋਂ ਦੂਰ-ਦੂਰ ਬੈਠੇ ਮੰਤਰੀ
ਏਬੀਪੀ ਸਾਂਝਾ
Updated at:
25 Mar 2020 02:36 PM (IST)
ਵਿੱਟਰ 'ਤੇ ਤਸਵੀਰ ਪੋਸਟ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਿਖਿਆ, "ਸਮਾਜਿਕ ਦੂਰੀ ਬਣਾਉਣਾ ਸਮੇਂ ਦੀ ਲੋੜ ਹੈ।" ਕੋਰੋਨਾਵਾਇਰਸ ਦੇ ਤਬਾਹੀ ਤੋਂ ਬਚਣ ਲਈ, ਹਰ ਕੋਈ ਲਗਾਤਾਰ ਸਮਾਜਿਕ ਦੂਰੀ ਲਈ ਅਪੀਲ ਕਰ ਰਿਹਾ ਹੈ।
- - - - - - - - - Advertisement - - - - - - - - -