ਅਮੈਲੀਆ ਪੰਜਾਬੀ ਦੀ ਰਿਪੋਰਟ


Ranjit Bawa Birthday: ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਕੌਣ ਨਹੀਂ ਜਾਣਦਾ? ਉਹ ਅੱਜ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਇੱਕ ਵਧ ਕੇ ਸ਼ਾਨਦਾਰ ਗਾਣੇ ਦਿੱਤੇ ਹਨ। ਬਾਵਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਲਈ ਜਾਣਿਆ ਜਾਂਦਾ ਹੈ। ਉਸ ਨੇ ਕਦੇ ਵੀ ਆਪਣੇ ਗੀਤਾਂ 'ਚ ਗੰਨ ਜਾਂ ਡਰੱਗ ਕਲਚਰ ਨੂੰ ਪ੍ਰਮੋਟ ਨਹੀਂ ਕੀਤਾ। ਅੱਜ ਰਣਜੀਤ ਬਾਵਾ ਆਪਣਾ 34ਵਾਂ ਜਨਮਦਿਨ ਮਨਾ ਰਿਹਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਰਣਜੀਤ ਸਿੰਘ ਬਾਜਵਾ ਕਿਵੇਂ ਬਣਿਆ ਰਣਜੀਤ ਬਾਵਾ?


ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨੂੰ ਪੁਰਾਣੇ ਦਿਨਾਂ ਦੀ ਆਈ ਯਾਦ, ਗਾਇਕ ਬਣਨ ਤੋਂ ਪਹਿਲਾਂ ਕਰਦੇ ਸੀ ਇਹ ਕੰਮ


ਸੰਘਰਸ਼ ਦੀ ਕਹਾਣੀ
ਰਣਜੀਤ ਬਾਵਾ ਨੂੰ ਛੇਵੀਂ ਕਲਾਸ ਤੋਂ ਹੀ ਗਾਇਕੀ ਸ਼ੌਕ ਜਾਗਿਆ ਸੀ। ਉਸ ਨੇ ਹਮੇਸ਼ਾ ਆਪਣੇ ਸਕੂਲ ਦੇ ਫੰਕਸ਼ਨ 'ਚ ਗਾਣਾ ਗਾਇਆ। ਉਸ ਦੇ ਸਕੂਲ ਦੇ ਪ੍ਰਿੰਸੀਪਲ ਮਾਸਟਰ ਮੰਗਲ ਉਸ ਦੀ ਗਾਇਕੀ ਤੋਂ ਬਹੁਤ ਜ਼ਿਆਦਾ ਪ੍ਰਭਾਵਤ ਸੀ। ਉਨ੍ਹਾਂ ਨੇ ਹੀ ਬਾਵਾ ਨੂੰ ਗਾਇਕੀ 'ਚ ਕਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ ਸੀ। ਉਨ੍ਹਾਂ ਦੇ ਕਹਿਣ 'ਤੇ ਹੀ ਬਾਵਾ ਸਕੂਲ ਤੇ ਕਾਲਜ 'ਚ ਗਾਇਕੀ ਦੇ ਮੁਕਾਬਲਿਆਂ 'ਚ ਹਿੱਸਾ ਲੈਂਦਾ ਰਿਹਾ ਸੀ। ਉਸ ਨੇ ਅੱਜ ਤੱਕ ਜਿੰਨੇ ਵਗਾਇਕੀ ਦੇ ਮੁਕਾਬਲਿਆਂ 'ਚ ਭਾਗ ਲਿਆ, ਉਹ ਸਭ ਉਸ ਨੇ ਜਿੱਤੇ।


ਪਹਿਲੇ ਹੀ ਸਟੇਜ ਸ਼ੋਅ 'ਚ ਵਿਵਾਦ
ਇਹ ਗੱਲ ਸਾਲ 2015 ਦੀ ਹੈ, ਜਦੋਂ ਬਾਵਾ ਨਵਾਂ ਨਵਾਂ ਸਟਾਰ ਬਣਿਆ ਤਾਂ ਉਸ ਨੇ ਨੋਕਦਰ ਮੇਲੇ 'ਚ ਲਾਈਵ ਸਟੇਜ ਸ਼ੋਅ ਕੀਤਾ ਸੀ। ਇਸ ਦੌਰਾਨ ਉਸ ਨੇ ਕਈ ਗਾਣੇ ਗਾਏ। ਪਰ ਗਾਇਕ ਪ੍ਰੀਤ ਹਰਪਾਲ ਨੇ ਬਾਵਾ ਦੇ ਇੱਕ ਗਾਣੇ ਨੂੰ ਲੈਕੇ ਕਾਫੀ ਵਿਵਾਦ ਕੀਤਾ ਸੀ। ਉਸ ਨੇ ਬਾਵਾ ਦੇ ਗਾਣੇ 'ਤੇ ਕਾਪੀਰਾਈਟ ਕਲੇਮ ਕੀਤਾ ਸੀ।






ਇਸ ਗੀਤ ਨੇ ਦਿਵਾਈ ਪ੍ਰਸਿੱਧੀ
ਬਾਵਾ ਨੇ 2013 'ਚ ਗਾਣਾ ਗਾਇਆ ਸੀ 'ਜੱਟ ਦੀ ਅਕਲ'। ਇਸ ਗਾਣੇ ਲਈ ਉਸ ਨੂੰ ਆਪਣਾ ਪਹਿਲਾ ਐਵਾਰਡ ਮਿਿਲਿਆ ਸੀ। ਇਸ ਤੋਂ ਬਾਅਦ ਸਾਲ 2015 'ਚ ਉਸ ਦਾ ਪਾਕਿਸਤਾਨੀ ਗਾਣਾ 'ਮਿੱਟੀ ਦਾ ਬਾਵਾ' ਆਇਆ। ਇਸ ਗਾਣੇ ਨੇ ਬਾਵਾ ਨੂੰ ਇੰਟਰਨੈਸ਼ਨਲ ਸਟਾਰ ਬਣਾਇਆ। ਇਸ ਗੀਤ ਤੋਂ ਬਾਅਦ ਰਣਜੀਤ ਬਾਜਵਾ ਰਣਜੀਤ ਬਾਵਾ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਰਣਜੀਤ ਨੂੰ ਗਾਇਕੀ ਦੇ ਕਰੀਅਰ 'ਚ ਬਾਵਾ ਦੇ ਨਾਂ ਨਾਲ ਹੀ ਵਧੇਰੇ ਪਛਾਣਿਆ ਜਾਂਦਾ ਹੈ। 









ਰਣਜੀਤ ਬਾਵਾ ਦਾ ਕਾਰ ਕਲੈਕਸ਼ਨ
ਰਣਜੀਤ ਬਾਵਾ ਦੇ ਕਾਰ ਕਲੈਸ਼ਨ 'ਚ ਕਈ ਕਾਰਾਂ ਸ਼ਾਮਲ ਹਨ। ਉਸ ਕੋਲ ਮਾਰੂਤੀ ਸਵਿਫਟ, ਫੋਰਡ ਐਂਡੈਵਰ, ਬੀਐਮਡਬਲਿਊ ਤੇ ਇਨੋਵਾ ਵਰਗੀਆਂ ਕਾਰਾਂ ਹਨ।


ਰਣਜੀਤ ਬਾਵਾ ਵਰਕਫਰੰਟ
ਬਾਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਦੀ ਜਲਦ ਹੀ ਫਿਲਮ 'ਲੈਂਬਰਗਿਨੀ' ਰਿਲੀਜ਼ ਹੋਣ ਜਾ ਰਹੀ ਹੈ। ਕਲਾਕਾਰ ਵੱਲੋਂ ਲਗਾਤਾਰ ਫਿਲਮ ਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: ਬਿੱਗ ਬੌਸ 16 ਫੇਮ ਪ੍ਰਿਯੰਕਾ ਚਾਹਰ ਚੌਧਰੀ ਤੇ ਅੰਕਿਤ ਗੁਪਤਾ ਨੇ ਕੀਤਾ ਵਿਆਹ! ਵੀਡੀਓ ਤੁਹਾਨੂੰ ਕਰ ਦੇਵੇਗਾ ਹੈਰਾਨ