Agriculture News: ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਲਈ ਦਿੱਤੇ ਜਾਂਦੇ ਫੰਡਾਂ ਦਾ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ। ਸਰਕਾਰ ਵੱਲੋਂ ਖੇਤੀ ਵਿਭਾਗ ਨੂੰ ਦਿੱਤੇ ਜਾਂਦੇ ਫੰਡ ਖਰਚੇ ਹੀ ਨਹੀਂ ਜਾਂਦੇ। ਕਈ ਸਾਲਾਂ ਤੋਂ ਇਹ ਫੰਡ ਵਾਪਸ ਕਰ ਦਿੱਤੇ ਜਾਂਦੇ ਹਨ। ਪਿਛਲੇ ਤਿੰਨ ਸਾਲਾਂ ਵਿੱਚ ਹੀ 44,015 ਕਰੋੜ ਰੁਪਏ ਵਾਪਸ ਭੇਜੇ ਗਏ ਹਨ। 


ਇਹ ਵੀ ਪੜ੍ਹੋ: ਕੇਂਦਰ ਸਰਕਾਰ ਨੇ ਤਿਆਰ ਕੀਤੀਆਂ 6 ਕਰੋੜ ਤੋਂ ਵੱਧ ਨੈਨੋ ਯੂਰੀਆ ਦੀਆਂ ਬੋਤਲਾਂ, ਜਲਦ ਹੀ ਕਿਸਾਨਾਂ ਲਈ ਹੋਣਗੀਆਂ ਉਪਲੱਬਧ


ਹਾਸਲ ਜਾਣਕਾਰੀ ਮੁਤਾਬਕ ਸੰਸਦੀ ਕਮੇਟੀ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ 44,015 ਕਰੋੜ ਰੁਪਏ ਵਾਪਸ ਕਰਨ ਦਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਫੰਡ ਵਾਪਸ ਕਰਨ ਦੀ ਪ੍ਰਥਾ ਤੋਂ ਬਚਿਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਪੈਸਾ ਢੁਕਵੀਂ ਥਾਂ ਖਰਚ ਕਰਕੇ ਲੋੜੀਂਦੇ ਨਤੀਜੇ ਪ੍ਰਾਪਤ ਕੀਤੇ ਜਾ ਸਕਣ। 


ਇਹ ਵੀ ਪੜ੍ਹੋ: ਡੇਅਰੀ ਫਾਰਮਿੰਗ ਨਹੀਂ ਸਗੋਂ ਕਿਸਾਨ ਕਰਨ ਲੱਗੇ ਸਨੇਕ ਫਾਰਮਿੰਗ, ਇੱਕੋ ਪਿੰਡ 'ਚ 30 ਲੱਖ ਤੋਂ ਵੱਧ ਸੱਪ ਪਾਲੇ


ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਪੀਸੀ ਗੱਦੀਗੌਦਰ ਦੀ ਅਗਵਾਈ ਵਾਲੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨਾਲ ਸਬੰਧਤ ਸਥਾਈ ਕਮੇਟੀ ਦੀ ਸਾਲ 2023-24 ਲਈ ਗ੍ਰਾਂਟਾਂ ਦੀ ਮੰਗ ਬਾਰੇ ਰਿਪੋਰਟ ਵਿੱਚ ਇਹ ਗੱਲ ਕਹੀ ਗਈ ਹੈ। ਇਹ ਰਿਪੋਰਟ ਬੀਤੇ ਦਿਨ ਲੋਕ ਸਭਾ ਵਿੱਚ ਪੇਸ਼ ਕੀਤੀ ਗਈ। 


ਇਹ ਵੀ ਪੜ੍ਹੋ: ਇਸ ਸਾਨ੍ਹ ਦੇ 10 ਸਟ੍ਰਾ ਵੀਰਜ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼, ਇੰਨੇ 'ਚ ਆ ਜਾਵੇਗੀ ਨਵੀਂ ਥਾਰ ਗੱਡੀ


ਰਿਪੋਰਟ ਅਨੁਸਾਰ ਕਮੇਟੀ ਦੇ ਨੋਟਿਸ ਵਿੱਚ ਵਿਭਾਗ ਦੇ ਜਵਾਬ ਵਿੱਚ ਸਾਹਮਣੇ ਆਇਆ ਹੈ ਕਿ ਵਿਭਾਗ ਨੇ ਸਾਲ 2020-21, 2021-22 ਤੇ 2022-23 ਵਿੱਚ ਕ੍ਰਮਵਾਰ 23,824 ਕਰੋੜ ਰੁਪਏ, 429.22 ਕਰੋੜ ਰੁਪਏ ਤੇ 19,762 ਕਰੋੜ ਰੁਪਏ ਵਾਪਸ ਕੀਤੇ ਹਨ। 


ਇਸ ਦਾ ਭਾਵ ਹੈ ਕਿ ਵਿਭਾਗ ਵੱਲੋਂ ਤਿੰਨ ਸਾਲਾਂ ਵਿੱਚ 44,015 ਕਰੋੜ ਰੁਪਏ ਦੀ ਰਕਮ ਵਾਪਸ ਕੀਤੀ ਗਈ। ਕਮੇਟੀ ਨੇ ਕਿਹਾ ਉਨ੍ਹਾਂ ਕਾਰਨਾਂ ਨੂੰ ਲੱਭਣ ਲਈ ਕਿਹਾ ਹੈ ਜਿਨ੍ਹਾਂ ਕਰਕੇ ਇਹ ਪੈਸਾ ਖਰਚ ਕਰਨ ਦੀ ਥਾਂ ਵਾਪਸ ਕਰ ਦਿੱਤਾ। ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ।


ਇਹ ਵੀ ਪੜ੍ਹੋ: ਮਾਰਚ ਮਹੀਨੇ 'ਚ ਹੀ ਮਈ ਵਰਗੀ ਗਰਮੀ , ਤਾਪਮਾਨ 30 ਡਿਗਰੀ ਤੋਂ ਪਾਰ, ਸਿਰਸਾ ਰਿਹਾ ਸਭ ਤੋਂ ਗਰਮ