Semen of Bull Sell in 20 lakh Rupees in Australia: ਜ਼ਿਆਦਾ ਦੁੱਧ ਦੇਣ ਵਾਲੀਆਂ ਮੱਝਾਂ ਤੇ ਗਾਵਾਂ ਅਕਸਰ ਲੱਖਾਂ ਰੁਪਏ 'ਚ ਨੀਲਾਮੀ 'ਚ ਵਿਕਦੀਆਂ ਹਨ। ਸਾਨ੍ਹ ਨਾਲ ਜੁੜੀ ਨਿਲਾਮੀ ਦੀਆਂ ਖ਼ਬਰਾਂ ਤਾਂ ਘੱਟ ਹੀ ਆਉਂਦੀਆਂ ਹਨ ਪਰ ਪਿਛਲੇ ਦਿਨੀਂ ਆਸਟ੍ਰੇਲੀਆ 'ਚ ਕੁਝ ਅਜਿਹਾ ਹੋਇਆ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਦਰਅਸਲ ਆਸਟ੍ਰੇਲੀਆ 'ਚ ਇਕ ਸਾਨ੍ਹ ਦਾ ਵੀਰਜ (ਸੀਮਨ) ਨੀਲਾਮੀ 'ਚ ਲੱਖਾਂ ਰੁਪਏ 'ਚ ਵਿਕਿਆ ਹੈ।


ਇੰਨਾ ਹੀ ਨਹੀਂ, ਖ਼ਾਸ ਗੱਲ ਇਹ ਹੈ ਕਿ ਇਸ ਦੇ ਖਰੀਦਦਾਰ ਇਸ ਲਈ ਜ਼ਿਆਦਾ ਕੀਮਤ ਦੇਣ ਲਈ ਵੀ ਤਿਆਰ ਸਨ। ਮੀਡੀਆ ਰਿਪੋਰਟਾਂ ਮੁਤਾਬਕ 10 ਸਟ੍ਰਾ ਵਾਲਾ ਸੀਮਨ ਲਗਭਗ 20 ਲੱਖ ਰੁਪਏ 'ਚ ਨਿਲਾਮ ਹੋਇਆ ਹੈ। ਦੱਸ ਦੇਈਏ ਕਿ ਇਹ ਸਟ੍ਰਾ ਇੱਕ ਤਰ੍ਹਾਂ ਦੀ ਛੋਟੀ ਪਲਾਸਟਿਕ ਦੀ ਬੋਤਲ ਹੁੰਦੀ, ਜਿਸ 'ਚ ਸੀਮਨ ਦੀ ਘੱਟ ਮਾਤਰਾ ਲਿਕਵਿਡ ਨਾਈਟ੍ਰੋਜਨ ਵਿਚਕਾਰ ਰੱਖੀ ਜਾਂਦੀ ਹੈ।


2 ਲੋਕਾਂ ਨੇ ਵੱਧ-ਚੜ੍ਹ ਕੇ ਲਗਾਈ ਬੋਲੀ


ਆਸਟ੍ਰੇਲੀਆ ਨਿਊਜ਼ ਵੈੱਬਸਾਈਟ ਏਬੀਸੀ ਦੀ ਰਿਪੋਰਟ ਦੇ ਅਨੁਸਾਰ ਪਸ਼ੂ ਪਾਲਕ ਮਾਰਕ ਅਤੇ ਪੈਮ ਪ੍ਰਿਚਰਡ ਆਪਣੇ ਪਸ਼ੂਆਂ ਦੇ ਝੁੰਡ ਲਈ ਸੀਮਨ ਦੀ ਭਾਲ ਕਰ ਰਹੇ ਸਨ। ਉਨ੍ਹਾਂ ਨੂੰ ਕਿਸੇ ਤੋਂ Big Country Brahman Sale ਬਾਰੇ ਪਤਾ ਲੱਗਿਆ। ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ, ਉਹ ਦੋਵੇਂ ਇਸ ਸੇਲ 'ਚ ਸ਼ਾਮਲ ਹੋਣ ਲਈ ਕਵੀਂਸਲੈਂਡ ਦੇ ਪੇਂਡੂ ਖੇਤਰ 'ਚ ਪਹੁੰਚ ਗਏ। ਇੱਥੇ ਦੋਵਾਂ ਨੇ ਬੋਲੀ ਲਗਾ ਕੇ ਸੀਮਨ ਪ੍ਰਾਪਤ ਕੀਤਾ। ਪੈਮ ਪ੍ਰਿਚਰਡ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਇਸ ਸਾਨ੍ਹ 'ਤੇ ਨਜ਼ਰ ਰੱਖ ਰਹੇ ਸਨ। ਉਹ ਇਸ ਦੇ ਵੀਰਜ ਨਾਲ ਆਪਣੇ ਪਸ਼ੂਆਂ ਦੇ ਜੈਨੇਟਿਕਸ 'ਚ ਹੋਰ ਸੁਧਾਰ ਕਰ ਸਕਣਗੇ।


ਅਜਿਹਾ ਕੀ ਖ਼ਾਸ ਹੈ ਇਸ ਸਾਨ੍ਹ 'ਚ?


ਇਹ ਸਾਲ੍ਹ ਸਾਲ 2017 'ਚ ਪਹਿਲੀ ਵਾਰ ਸੁਰਖੀਆਂ ਵਿੱਚ ਆਇਆ ਸੀ। ਫਿਰ ਇਹ ਨਿਲਾਮੀ 'ਚ 2 ਕਰੋੜ 68 ਲੱਖ ਰੁਪਏ ਵਿੱਚ ਵਿਕਿਆ ਸੀ। ਇਸ ਨੂੰ ਫਿਰ ਰੋਜਰ ਅਤੇ ਲੋਰੇਨਾ ਜੇਫਰੀਜ਼ ਨਾਂਅ ਦੇ 2 ਲੋਕਾਂ ਨੇ ਖਰੀਦਿਆ ਸੀ। ਉਸ ਸਮੇਂ ਇੰਨੀ ਕੀਮਤ ਕਾਰਨ ਇਸ ਸਾਨ੍ਹ ਨੇ ਨਵਾਂ ਰਾਸ਼ਟਰੀ ਰਿਕਾਰਡ ਵੀ ਕਾਇਮ ਕੀਤਾ ਸੀ। ਉਦੋਂ ਤੋਂ ਇਹ ਸਾਨ੍ਹ ਪੂਰੇ ਆਸਟ੍ਰੇਲੀਆ 'ਚ ਮਸ਼ਹੂਰ ਹੋ ਗਿਆ ਸੀ ਅਤੇ ਪਸ਼ੂ ਪਾਲਣ ਨਾਲ ਜੁੜੇ ਲੋਕ ਇਸ ਸਾਨ੍ਹ ਦੇ ਵੀਰਜ ਨੂੰ ਤਰਸਦੇ ਹਨ ਤਾਂ ਜੋ ਉਨ੍ਹਾਂ ਨੂੰ ਵੀ ਇਸ ਸਾਨ੍ਹ ਵਰਗਾ ਕੁਝ ਹਾਸਿਲ ਹੋ ਸਕੇ।