ਰਣਜੀਤ ਬਾਵਾ ਨੇ ਗੀਤ ਰਾਹੀਂ ਦਿੱਤਾ ਕੰਗਨਾ ਨੂੰ ਠੋਕਵਾਂ ਜਵਾਬ
ਏਬੀਪੀ ਸਾਂਝਾ | 08 Dec 2020 12:12 PM (IST)
ਪੰਜਾਬੀ ਗਾਇਕ ਰਣਜੀਤ ਬਾਵਾ ਸ਼ੁਰੂ ਤੋਂ ਕਿਸਾਨਾਂ ਦੇ ਅੰਦੋਲਨ ਦੇ ਨਾਲ ਖੜ੍ਹੇ ਹਨ। ਉਹ ਲਗਾਤਾਰ ਆਪਣਾ ਵੱਖ-ਵੱਖ ਢੰਗ ਨਾਲ ਆਪਣਾ ਯੋਗਦਾਨ ਵੀ ਪਾ ਰਹੇ ਹਨ।
ਚੰਡੀਗੜ੍ਹ: ਪੰਜਾਬੀ ਗਾਇਕ ਰਣਜੀਤ ਬਾਵਾ ਸ਼ੁਰੂ ਤੋਂ ਕਿਸਾਨਾਂ ਦੇ ਅੰਦੋਲਨ ਦੇ ਨਾਲ ਖੜ੍ਹੇ ਹਨ। ਉਹ ਲਗਾਤਾਰ ਆਪਣਾ ਵੱਖ-ਵੱਖ ਢੰਗ ਨਾਲ ਆਪਣਾ ਯੋਗਦਾਨ ਵੀ ਪਾ ਰਹੇ ਹਨ। ਜਦ ਪਹਿਲੀ ਵਾਰ ਕੰਗਨਾ ਨੇ ਕਿਸਾਨਾਂ ਖਿਲਾਫ ਕੁਝ ਕਿਹਾ ਸੀ ਤਾਂ ਉਸ ਵੇਲੇ ਰਣਜੀਤ ਬਾਵਾ ਨੇ ਸਭ ਤੋਂ ਪਹਿਲਾਂ ਕੰਗਨਾ ਨੂੰ ਜਵਾਬ ਦਿੱਤਾ ਸੀ। ਹੁਣ ਰਣਜੀਤ ਬਾਵਾ ਨੇ ਆਪਣੇ ਗੀਤ ਰਾਂਹੀ ਕੰਗਨਾ ਨੂੰ ਠੋਕਵਾਂ ਜਵਾਬ ਦਿੱਤਾ ਹੈ। ਰਣਜੀਤ ਬਾਵਾ ਨੇ ਇਕ ਟਵੀਟ ਕੀਤਾ ਸੀ ਕਿ "ਹੁਣ ਕੰਗਨਾ ਨੂੰ ਜਵਾਬ ਇਕ ਗਾਣੇ ਰਹੀ ਦਿੱਤਾ ਜਾਏਗਾ, ਜਿਸ ਗੀਤ ਦਾ ਨਾਮ 'ਕੰਗਨਾ' ਹੀ ਹੈ। ਇਹਨੂੰ ਇਸੇ ਦੇ ਗਾਣੇ ਤੇ ਨਚਾਵਾਂਗੇ, ਜਲਦੀ ਰਿਲੀਜ਼ ਕਰ ਰਹੇ ਆ ਗਾਣਾ।"