ਰਣਜੀਤ ਬਾਵਾ ਦੇ ਤਸਕਰ ਨਾਲ ਸਬੰਧ! ਡਿਪਟੀ ਵੋਹਰਾ ਨੇ ਕੀਤਾ ਸਾਫ਼
ਏਬੀਪੀ ਸਾਂਝਾ | 18 Nov 2020 07:59 PM (IST)
ਪੰਜਾਬੀ ਗਾਇਕ ਰਣਜੀਤ ਬਾਵਾ ਦੀ ਇੱਕ ਨਸ਼ਾ ਤਸਕਰ ਨਾਲ ਫੋਟੋ ਵਾਇਰਲ ਹੋਣ ਅਤੇ ਉਸ ਤੋਂ ਬਾਅਦ ਭਾਜਪਾ ਨੇਤਾ ਵਲੋਂ ਈ ਡੀ ਨੂੰ ਰਣਜੀਤ ਬਾਵਾ ਦੇ ਖਿਲਾਫ ਸ਼ਕਾਇਤ ਦਰਜ਼ ਕਰਵਾਉਣ ਦੇ ਮਾਮਲੇ 'ਚ ਰਣਜੀਤ ਬਾਵਾ ਦੇ ਮੈਨਜਰ ਡਿਪਟੀ ਵੋਹਰਾ ਨੇ ਸਫਾਈ ਦਿੱਤੀ ਹੈ।
ਬਟਾਲਾ: ਪੰਜਾਬੀ ਗਾਇਕ ਰਣਜੀਤ ਬਾਵਾ ਦੀ ਇੱਕ ਨਸ਼ਾ ਤਸਕਰ ਨਾਲ ਫੋਟੋ ਵਾਇਰਲ ਹੋਣ ਅਤੇ ਉਸ ਤੋਂ ਬਾਅਦ ਭਾਜਪਾ ਨੇਤਾ ਵਲੋਂ ਈ ਡੀ ਨੂੰ ਰਣਜੀਤ ਬਾਵਾ ਦੇ ਖਿਲਾਫ ਸ਼ਕਾਇਤ ਦਰਜ਼ ਕਰਵਾਉਣ ਦੇ ਮਾਮਲੇ 'ਚ ਰਣਜੀਤ ਬਾਵਾ ਦੇ ਮੈਨਜਰ ਡਿਪਟੀ ਵੋਹਰਾ ਨੇ ਸਫਾਈ ਦਿੱਤੀ ਹੈ। ਰਣਜੀਤ ਬਾਵਾ ਦੇ ਮੈਨੇਜਰ ਉਨ੍ਹਾਂ ਦੇ ਹੱਕ 'ਚ ਸਾਮਣੇ ਆਏ ਹਨ। ਬਟਾਲਾ 'ਚ ਮੀਡੀਆ ਨੂੰ ਕਿਹਾ ਰਣਜੀਤ ਬਾਵਾ ਦਾ ਕਿਸੇ ਵੀ ਨਸ਼ਾ ਤਸਕਰ ਨਾਲ ਕੋਈ ਸਬੰਧ ਨਹੀਂ ਹੈ।ਉਹਨਾਂ ਨਸ਼ਾ ਤਸਕਰ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣਾ ਨਾਲ ਵਾਇਰਲ ਹੋਈ ਤਸਵੀਰ ਬਾਰੇ ਸਫਾਈ ਦਿੰਦੇ ਹੋਏ ਕਿਹਾ ਕਿ ਪਿਛਲੇ ਬੀਤੇ ਕੁਝ ਮਹੀਨੇ ਪਹਿਲਾਂ ਇੱਕ ਗੀਤ ਦੀ ਸ਼ੂਟਿੰਗ ਇੱਕ ਫਾਰਮ ਹਾਊਸ 'ਚ ਕੀਤੀ ਸੀ ਅਤੇ ਫਾਰਮ ਹਾਊਸ ਦੇ ਮਾਲਕ ਦੇ ਨਾਲ ਰਣਜੀਤ ਬਾਵਾ ਦੇ ਦੀ ਇਹ ਤਸਵੀਰ ਹੈ। ਰਣਜੀਤ ਬਾਵਾ ਨਾ ਆਪ ਅਤੇ ਨਾ ਹੀ ਉਹਨਾਂ ਦੀ ਟੀਮ ਦਾ ਉਸ ਤਸਕਰ ਨਾਲ ਕੋਈ ਸਬੰਧ ਹੈ। ਈ ਡੀ ਨੂੰ ਭਾਜਪਾ ਨੇਤਾ ਵਲੋਂ ਦਿੱਤੀ ਸ਼ਕਾਇਤ ਦੇ ਮਾਮਲੇ 'ਚ ਡਿਪਟੀ ਵੋਹਰਾ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਬੁਲਾਇਆ ਜਾਵੇਗਾ ਤਾਂ ਉਹ ਹਰ ਜਾਂਚ ਲਈ ਤਿਆਰ ਹਨ ਅਤੇ ਭਾਜਪਾ ਨੇਤਾ ਖਿਲਾਫ ਵੀ ਉਹ ਕਾਨੂੰਨੀ ਕਾਰਵਾਈ ਲਈ ਤਿਆਰ ਹਨ। ਦੱਸ ਦੇਈਏ ਕਿ ਰਣਜੀਤ ਬਾਵਾ ਪੰਜਾਬ ਵਿੱਚ ਕਿਸਾਨ ਅੰਦੋਲਨ ਦਾ ਵੀ ਸਰਗਰਮੀ ਨਾਲ ਹਿੱਸਾ ਰਹੇ ਹਨ।ਉਹ ਕਈ ਥਾਵਾਂ ਤੇ ਰੈਲੀਆਂ ਅਤੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਏ ਹਨ।ਕਿਸਾਨਾਂ ਦਾ ਇਹ ਅੰਦੋਲਨ ਕੇਂਦਰ ਦੀ ਬੀਜੇਪੀ ਸਰਕਾਰ ਹੈ।ਕਿਸਾਨ ਕੇਂਦਰ ਵੱਲੋਂ ਪਾਸ ਕੀਤੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਲੁਧਿਆਣਾ ਵਿੱਚ ਫੜੇ ਗਏ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣਾ ਨਾਲ ਗਾਇਕ ਰਣਜੀਤ ਬਾਵਾ ਦੀ ਫੋਟੋ ਵਾਇਰਲ ਹੋਈ ਹੈ। ਮਾਮਲਾ ਈਡੀ (ED) ਤੱਕ ਪਹੁੰਚ ਗਿਆ ਹੈ। ਭਾਜਪਾ ਪੰਜਾਬ ਦੇ ਮੀਤ ਪ੍ਰਧਾਨ, ਐਡਵੋਕੇਟ ਅਸ਼ੋਕ ਸਰੀਨ ਹਿੱਕੀ ਨੇ ਈਡੀ ਦੇ ਸੰਯੁਕਤ ਡਾਇਰੈਕਟਰ ਨੂੰ ਗਾਇਕ ਬਾਵਾ ਅਤੇ ਤਸਕਰ ਰਾਣਾ ਦੀਆਂ ਫੋਟੋਆਂ ਨਾਲ ਇੱਕ ਸ਼ਿਕਾਇਤ ਸੌਂਪੀ ਸੀ। ਅਸ਼ੋਕ ਸਰੀਨ ਨੇ ਕਿਹਾ ਕਿ ਤਸਕਰ ਗੁਰਦੀਪ ਸਿੰਘ ਰਾਣਾ ਦਾ ਫੜਿਆ ਜਾਣਾ ਇੱਕ ਉੱਚ ਪੱਧਰੀ ਮਾਮਲਾ ਹੈ, ਜਿਸ ਦੀਆਂ ਤਾਰਾਂ ਦੇਸ਼ ਦੇ ਅੰਦਰ ਤੋਂ ਹੋ ਕਿ ਕੌਮਾਂਤਰੀ ਪੱਧਰ ਤੱਕ ਜੁੜੀਆਂ ਹੋਈਆਂ ਹਨ ਅਤੇ ਇਸ ਵਿੱਚ ਕਈ ਪ੍ਰਭਾਵਸ਼ਾਲੀ ਲੋਕ ਸ਼ਾਮਲ ਹਨ। ਸਰੀਨ ਨੇ ਕਿਹਾ ਕਿ ਪੰਜਾਬੀ ਗਾਇਕ ਰਣਜੀਤ ਬਾਵਾ ਇਕਲੌਤਾ ਗਾਇਕ ਹੈ ਜਿਸ ਦੀ ਰਾਣਾ ਨਾਲ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਸਨੂੰ ਜਾਣਕਾਰੀ ਮਿਲੀ ਹੈ ਕਿ ਰਾਣਾ ਗਾਇਕ ਰਣਜੀਤ ਬਾਵਾ ਦੀ ਬ੍ਰਾਂਡਿੰਗ ਅਤੇ ਪ੍ਰਮੋਸ਼ਨ ਲਈ ਵੀ ਪੈਸੇ ਖਰਚ ਕਰ ਰਹੇ ਹਨ। ਇਸ ਲਈ ਬਾਵਾ ਨੂੰ ਵਿਦੇਸ਼ੀ ਫੰਡਿੰਗ, ਉਸ ਦੇ ਯਾਤਰਾ ਦੇ ਇਤਿਹਾਸ ਅਤੇ ਉਸ ਦੇ ਵਿਦੇਸ਼ੀ ਸਬੰਧਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।