ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਇੱਕ ਮਹਿਲਾ ਵੱਲੋਂ ਬਲਾਤਕਾਰ ਦੇ ਇਲਜ਼ਾਮ ਲਾਏ ਗਏ ਸੀ।ਇਸ ਮੁੱਦੇ ਤੇ ਹੁਣ ਪੰਜਾਬ ਦੇ ਸਿਆਸਤ ਵੀ ਗਰਮਾ ਗਈ ਹੈ।ਬੁੱਧਵਾਰ ਨੂੰ ਸ੍ਰੋਮਣੀ ਅਕਾਲੀ ਦਲ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਦੀ ਮਿਲੀ ਭੁਗਤ ਕਾਰਨ ਬੈਂਸ ਖਿਲਾਫ ਪਰਚਾ ਦਰਜ ਨਹੀਂ ਹੋ ਰਿਹਾ।
ਦੱਸ ਦੇਈਏ ਕੇ ਅਕਾਲੀ ਦਲ ਵੱਲੋਂ ਬੁੱਧਵਾਰ ਨੂੰ ਲੁਧਿਆਣਾ ਦੀ ਲੀਡਰਸ਼ਿਪ ਨੇ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਸਿਮਰਜੀਤ ਬੈਂਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ।ਅਕਾਲੀ ਦਲ ਨੇ ਦੋਸ਼ ਲਾਇਆ ਕਿ ਲੁਧਿਆਣਾ ਦੀ ਪੁਲੀਸ ਸਿਮਰਜੀਤ ਬੈਂਸ ਨੂੰ ਪਨਾਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਵੀ ਇਸ ਵਿੱਚ ਮਿਲੀ ਹੋਈ ਹੈ।ਅਕਾਲੀ ਦਲ ਨੇ ਸਵਾਲ ਖੜ੍ਹੇ ਕੀਤੇ ਕਿ ਮਹਿਲਾ ਵੱਲੋਂ ਸਿੱਧਾ ਬੈਂਸ ਦਾ ਨਾਂ ਲੈ ਕੇ ਉਸ ਤੇ ਇਲਜ਼ਾਮ ਲਗਾਏ ਗਏ ਹਨ ਪਰ ਬਾਵਜੂਦ ਇਸਦੇ ਹਾਲੇ ਤੱਕ ਕੋਈ ਐਫਆਈਆਰ ਰਜਿਸਟਰ ਨਹੀਂ ਕੀਤੀ ਗਈ।
ਲੁਧਿਆਣਾ ਦੀ ਹੀ ਇੱਕ ਮਹਿਲਾ ਨੇ ਬੈਂਸ ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਹਨ।ਬੈਂਸ ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਦੀਵਾਲੀਆ ਨਿਕਲ ਗਿਆ ਸੀ ਤੇ ਲੋਨ ਤੇ ਲਏ ਘਰ ਨੂੰ ਬਚਾਉਣ ਲਈ ਉਸ ਕੋਲ ਪੈਸੇ ਨਹੀਂ ਸੀ। ਇਸ ਦੌਰਾਨ ਉਸਨੇ ਬੈਂਸ ਤੋਂ ਮਦਦ ਮੰਗਣ ਬਾਰੇ ਸੋਚਿਆ।ਪਰ ਮਹਿਲਾ ਨੇ ਦੋਸ਼ ਲਾਏ ਕਿ ਸਿਮਰਜੀਤ ਬੈਂਸ ਨੇ ਉਸ ਨਾਲ ਪਾਰਟੀ ਦਫ਼ਤਰ ਵਿੱਚ ਹੀ ਕਈ ਵਾਰ ਬਲਾਤਕਾਰ ਕੀਤਾ।ਪੀੜਤ ਮਹਿਲਾ ਨੇ ਹੁਣ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਚਿੱਠੀ ਲਿਖ ਕੇ ਬੈਂਸ ਖਿਲਾਫ ਕਾਰਵਾਈ ਅਤੇ ਇਨਸਾਫ ਦੀ ਮੰਗ ਕੀਤੀ ਹੈ।
ਉਧਰ ਸਿਮਰਜੀਤ ਬੈਂਸ ਨੇ ਇਹ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਇਨ੍ਹਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ "ਲੋਕ ਇਨਸਾਫ ਪਾਰਟੀ ਦੀ ਚੜਤ ਤੋਂ ਲੋਕ ਘਬਰਾਏ ਹਨ।ਮੇਰੇ ਕਿਰਦਾਰ ਬਾਰੇ ਪੰਜਾਬ ਜਾਣਦਾ ਹੈ।ਮੇਰੇ ਖਿਲਾਫ ਘਟੀਆ ਕਿਸਮ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ।"
ਸਿਮਰਜੀਤ ਬੈਂਸ ਤੇ ਬਲਾਤਕਾਰ ਦੇ ਦੋਸ਼, ਅਕਾਲੀ ਦਲ ਨੇ ਕਿਹਾ ਸਰਕਾਰ ਦੀ ਮਿਲੀ ਭੁਗਤ ਕਾਰਨ ਨਹੀਂ ਹੋ ਰਹੀ ਕਾਰਵਾਈ
ਏਬੀਪੀ ਸਾਂਝਾ
Updated at:
18 Nov 2020 05:29 PM (IST)
ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਇੱਕ ਮਹਿਲਾ ਵੱਲੋਂ ਬਲਾਤਕਾਰ ਦੇ ਇਲਜ਼ਾਮ ਲਾਏ ਗਏ ਸੀ।ਇਸ ਮੁੱਦੇ ਤੇ ਹੁਣ ਪੰਜਾਬ ਦੇ ਸਿਆਸਤ ਵੀ ਗਰਮਾ ਗਈ ਹੈ।ਬੁੱਧਵਾਰ ਨੂੰ ਸ੍ਰੋਮਣੀ ਅਕਾਲੀ ਦਲ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਦੀ ਮਿਲੀ ਭੁਗਤ ਕਾਰਨ ਬੈਂਸ ਖਿਲਾਫ ਪਰਚਾ ਦਰਜ ਨਹੀਂ ਹੋ ਰਿਹਾ।
- - - - - - - - - Advertisement - - - - - - - - -