ਅੰਮ੍ਰਿਤਸਰ: ਪੰਜਾਬ ਦੀ ਮੰਡੀਆਂ 'ਚ ਇਸ ਵਾਰ ਝੋਨੇ ਦੀ ਫਸਲ ਦੀ ਆਮਦ 208 ਲੱਖ ਮੀਟ੍ਰਿਕ ਟਨ ਹੋਈ ਹੈ, ਜੋ ਪਿਛਲੇ ਸਾਲ ਨਾਲੋਂ ਕਰੀਬ 38 ਲੱਖ ਮੀਟ੍ਰਿਕ ਟਨ ਜ਼ਿਆਦਾ ਹੈ। ਇਸ ਨੂੰ ਲੈ ਕੇ ਕਿਸਾਨ ਲੀਡਰਾਂ ਨੇ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆ ਕਿਹਾ ਕਿ ਪੰਜਾਬ 'ਚ ਇਸ ਵਾਰ ਬਾਹਰਲੇ ਸੂਬਿਆਂ ਤੋਂ ਵੱਡੀ ਮਾਤਰਾ 'ਚ ਝੋਨਾ ਆਇਆ ਹੈ। ਇਸੇ ਕਾਰਨ ਇਸ ਵਾਰ ਮੰਡੀਆਂ 'ਚ ਝੋਨੇ ਦੀ ਫਸਲ ਦੀ ਆਮਦ ਇੰਨੀ ਵੱਡੀ ਮਾਤਰਾ 'ਚ ਵੱਧ ਗਈ। ਇਸ ਦਾ ਸਿੱਧਾ ਵਿੱਤੀ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਹੋਇਆ ਕਿਉਂਕਿ ਝੋਨੇ ਦੀ ਫਸਲ ਦਾ ਵਾਜ਼ਬ ਰੇਟ ਨਹੀਂ ਮਿਲਿਆ।

ਓਬਾਮਾ ਨੇ ਖੋਲ੍ਹਿਆ ਲਾਦੇਨ ਨੂੰ ਮਾਰਨ ਦਾ ਵੱਡਾ ਰਾਜ਼, ਦੱਸਿਆ ਪੂਰਾ ਪਲੈਨ

ਕਿਸਾਨਾਂ ਆਗੂਆਂ ਮੁਤਾਬਕ ਬਾਹਰਲੇ ਸੂਬਿਆਂ 'ਚੋਂ ਝੋਨਾ ਆਉਣ ਕਾਰਨ ਸੂਬੇ 'ਚ ਪੰਜਾਬ ਦੇ ਕਿਸਾਨਾਂ ਦਾ ਝੋਨਾ ਰੁਲਿਆ ਤੇ ਫਿਰ ਪੰਜਾਬ ਦੇ ਕਿਸਾਨਾਂ ਨੂੰ ਮਜਬੂਰੀ ਵਸ ਘੱਟ ਰੇਟਾਂ 'ਤੇ ਝੋਨਾ ਵੇਚਣਾ ਪਿਆ। ਕਿਸਾਨ ਆਗੂ ਦਿਆਲ ਸਿੰਘ ਮੀਆਂਵਿੰਡ ਤੇ ਸਤਨਾਮ ਸਿੰਘ ਕੱਲਾ ਨੇ ਕਿਹਾ ਕਿ ਅਜੇ ਸੜਕਾਂ 'ਤੇ ਬੈਠੇ ਕਿਸਾਨਾਂ ਨੇ ਵੱਡੀ ਗਿਣਤੀ 'ਚ ਝੋਨੇ ਦੇ ਟਰੱਕ ਰੋਕੇ ਪਰ ਫਿਰ ਵੀ 38 ਲੱਖ ਮੀਟ੍ਰਿਕ ਟਨ ਝੋਨੇ ਦੀ ਫਸਲ ਦੀ ਆਮਦ ਵੱਧ ਹੋਈ, ਬਾਹਰਲੇ ਸੂਬਿਆਂ ਤੋਂ ਬਹੁਤ ਘੱਟ ਰੇਟਾਂ 'ਤੇ ਪੰਜਾਬ ਦੇ ਵਪਾਰੀਆਂ ਨੇ ਝੋਨਾ ਖਰੀਦ ਕੇ ਪੰਜਾਬ ਲਿਆਂਦਾ।

ਸੁਖਬੀਰ ਬਾਦਲ ਨੇ ਦੱਸੀ ਬੀਜੇਪੀ ਦੇ ਮਨ ਦੀ ਇੱਛਾ, ਕਿਹਾ ਕੈਪਟਨ ਨੂੰ ਵੀ ਮਿਲੇਗੀ ਸਜ਼ਾ, ਕਾਂਗਰਸ ਦਾ ਹੋਵੇਗਾ ਅੰਤ

ਉਨ੍ਹਾਂ ਕਿਹਾ ਇਸ ਨਾਲ ਪੰਜਾਬ ਦੇ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਤੇ ਭਵਿੱਖ 'ਚ ਵੀ ਅਜਿਹਾ ਹੀ ਹੋਵੇਗਾ। ਪੰਜਾਬ ਦਾ ਕਿਸਾਨ ਪਹਿਲਾਂ ਰੁਲੇਗਾ ਤੇ ਫਿਰ ਪ੍ਰਵਾਸੀ ਮਜ਼ਦੂਰਾਂ ਵਾਂਗ ਦਿਹਾੜੀ ਕਰੇਗਾ। ਪੰਜਾਬ ਦੇ ਕਿਸਾਨ ਬਾਹਰਲੇ ਸੂਬਿਆਂ 'ਚ ਝੋਨਾ ਨਹੀਂ ਵੇਚ ਸਕਦੇ ਕਿਉਂਕਿ ਸੂਬੇ ਦੇ ਕਿਸਾਨ ਛੋਟੇ ਕਿਸਾਨ ਹਨ ਤੇ ਘੱਟ ਜ਼ਮੀਨਾਂ ਦੇ ਮਾਲਕ ਹਨ। ਇਸ ਲਈ ਕੇਂਦਰ ਤੇ ਸੂਬਾ ਸਰਕਾਰਾਂ ਜ਼ਿੰਮੇਵਾਰ ਹਨ। ਭਾਜਪਾ ਪ੍ਰਧਾਨ ਜੇਪੀ ਨੱਢਾ ਦੇ ਵਿਰੋਧ ਬਾਰੇ ਕਿਸਾਨਾਂ ਨੇ ਕਿਹਾ ਕਿ ਸਿਰਫ ਨੱਢਾ ਦਾ ਹੀ ਨਹੀਂ ਹਰੇਕ ਭਾਜਪਾ ਆਗੂ ਦਾ ਪੰਜਾਬ 'ਚ ਸ਼ਾਂਤਮਈ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ