ਨਵੀਂ ਦਿੱਲੀ: ਸਰਦੀਆਂ ਦੇ ਮੌਸਮ ਵਿੱਚ ਬਿਮਾਰ ਹੋਣ ਤੋਂ ਬਚਣ ਤੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਖੁਰਾਕ ਵੱਲ ਵੀ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਸਰਦੀਆਂ ਵਿੱਚ ਇਮਊਨਿਟੀ ਵਧਾਉਣ ਵਾਲੇ ਖਾਣੇ ਦੀ ਵਰਤੋਂ ਤੁਹਾਡੇ ਲਈ ਵਧੇਰੇ ਅਨੁਕੂਲ ਹੋਵੇਗੀ। ਮਾਹਰਾਂ ਦਾ ਕਹਿਣਾ ਹੈ ਕਿ ਇਮਿਊਨਿਟੀ ਵਧਾਉਣ ਨਾਲ ਬਿਮਾਰ ਪੈਣ ਦਾ ਜ਼ੋਖ਼ਮ ਘੱਟ ਜਾਂਦਾ ਹੈ।
1. ਬਦਲਦੇ ਮੌਸਮ ਨਾਲ ਮੌਸਮੀ ਫਲਾਂ ਤੇ ਸਬਜ਼ੀਆਂ ਦਾ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰਨਾ ਤੁਹਾਡੇ ਲਈ ਚੰਗਾ ਹੈ। ਸਰਦੀਆਂ ਦੇ ਮੌਸਮ ਵਿੱਚ ਪਪੀਤਾ, ਅਨਾਰ, ਅਮਰੂਦ, ਸੇਬ, ਸੇਬ ਵਰਗੇ ਫ਼ਲਾਂ ਦਾ ਸੇਵਨ ਵਧੇਰੇ ਫ਼ਾਇਦੇਮੰਦ ਹੁੰਦਾ ਹੈ। ਸਬਜ਼ੀਆਂ ਦੀ ਗੱਲ ਕਰੀਏ ਤਾਂ ਸਬਜ਼ੀਆਂ ਜਿਵੇਂ ਗੋਭੀ, ਪਾਲਕ, ਮੂਲੀ, ਗਾਜਰ ਤੇ ਚੁਕੰਦਰ ਸਰਦੀਆਂ ਲਈ ਢੁਕਵੇਂ ਮੰਨੇ ਜਾਂਦੇ ਹਨ।
2. ਮੌਸਮ ‘ਚ ਬਦਲਾਅ ਕਾਰਨ ਜ਼ੁਕਾਮ-ਖੰਘ, ਗਲੇ ਵਿੱਚ ਖਰਾਸ਼, ਗਲਾ ਦਰਦ ਦੀ ਸਮੱਸਿਆ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਸਰਦੀਆਂ ਵਿੱਚ ਰੋਜ਼ ਅਦਰਕ ਨਾਲ ਸ਼ਹਿਦ ਦਾ ਸੇਵਨ ਕਰਨਾ ਜ਼ਰੂਰੀ ਹੋ ਜਾਂਦਾ ਹੈ।
Breaking : ਗੁਜਰਾਤ ਦੇ ਵਡੋਦਰਾ 'ਚ ਭਿਆਨਕ ਸੜਕ ਹਾਦਸਾ, 11 ਦੀ ਮੌਤ, 16 ਜ਼ਖਮੀ
3. ਹਲਦੀ ਦਾ ਦੁੱਧ ਸਰਦੀਆਂ ਦੇ ਮੌਸਮ ਲਈ ਬੇਹੱਦ ਫਾਈਦੇਮੰਦ ਮੰਨਿਆ ਜਾਂਦਾ ਹੈ। ਬਦਲਦੇ ਮੌਸਮ ਵਿੱਚ ਪ੍ਰਤੀਰੋਧੀ ਸ਼ਕਤੀ ਵਧਾਉਣ ਦਾ ਇਹ ਪ੍ਰਭਾਵਸ਼ਾਲੀ ਤਰੀਕਾ ਵੀ ਹੈ। ਹਲਦੀ ਵਿੱਚ ਪਾਏ ਜਾਣ ਵਾਲੇ ਐਂਟੀ-ਇਨਫਲੇਮੇਟਰੀ ਗੁਣਾਂ ਕਰਕੇ ਸਰੀਰ ਦਾ ਪ੍ਰਤੀਰੋਧੀ ਪ੍ਰਤੀਕਰਮ ਵਧਦੀ ਹੈ। ਸਰਦੀਆਂ ਵਿਚ ਇੱਕ ਗਲਾਸ ਦੁੱਧ ’ਚ ਇੱਕ ਚਮਚਾ ਹਲਦੀ ਤੇ ਇਕ ਚਮਚਾ ਸ਼ਹਿਦ ਮਿਲਾ ਕੇ ਪੀਣਾ ਫਾਇਦੇਮੰਦ ਹੁੰਦਾ ਹੈ।
4. ਡ੍ਰਾਈ ਫਰੂਟ ਤੇ ਅਖਰੋਟ ਪੌਸ਼ਟਿਕ ਤੱਤਾਂ ਦਾ ਖ਼ਜ਼ਾਨਾ ਹੁੰਦੇ ਹਨ। ਇਹ ਤੁਹਾਡੀ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੇ ਹਨ। ਤੁਸੀਂ ਬਦਾਮ, ਅਖਰੋਟ, ਪਿਸਤਾ, ਕਾਜੂ ਅਤੇ ਕਿਸ਼ਮਿਸ਼ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਬਿਮਾਰੀ ਤੋਂ ਦੂਰ ਰੱਖ ਸਕਦੇ ਹੋ। ਇਹ ਸਾਰੇ ਐਂਟੀ-ਆਕਸੀਡੈਂਟ ਤੇ ਵਿਟਾਮਿਨ-ਈ ਨਾਲ ਭਰਪੂਰ ਹੁੰਦੇ ਹਨ।
ਪੰਜਾਬ ਤੋਂ ਬਿਹਾਰ ਜਾ ਰਹੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ, ਦੋ ਦੀ ਮੌਤ, ਕਈ ਜ਼ਖ਼ਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Winter Diet: ਸਰਦੀਆਂ 'ਚ ਰੱਖੋ ਖੁਦ ਨੂੰ ਤੰਦਰੁਸਤ ਤੇ ਫਿੱਟ, ਬੱਸ ਖਾਓ ਇਹ ਡਾਈਟ
ਏਬੀਪੀ ਸਾਂਝਾ
Updated at:
18 Nov 2020 11:51 AM (IST)
ਬਦਲਦੇ ਮੌਸਮ ਨਾਲ ਸਾਡੇ ਸਰੀਰ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ। ਮੌਸਮ ਸਿੱਧਾ ਸਾਡੀ ਅੰਦਰੂਨੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਠੰਢ ਦੇ ਮੌਸਮ ਵਿੱਚ ਲੋਕਾਂ ਨੂੰ ਜ਼ੁਕਾਮ, ਖਾਂਸੀ, ਬੁਖਾਰ ਤੇ ਫਲੂ ਵਰਗੀਆਂ ਬਿਮਾਰੀਆਂ ਦੀ ਆਮ ਸ਼ਿਕਾਇਤਾਂ ਮਿਲਦੀਆਂ ਹਨ।
- - - - - - - - - Advertisement - - - - - - - - -