ਅੰਮ੍ਰਿਤਸਰ: ਪੰਜਾਬ 'ਚ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਬੀਜੇਪੀ ਨਾਲ ਗਠਜੋੜ ਤਹਿਤ ਚੋਣ ਲੜਦਾ ਸੀ, ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਬੀਜੇਪੀ ਦੀ ਕਾਫੀ ਸਮੇਂ ਇਕੱਲਿਆਂ ਪੰਜਾਬ 'ਚ ਚੋਣਾਂ ਲੜਨ ਦੀ ਇੱਛਾ ਸੀ, ਜੋ ਹੁਣ ਪੂਰੀ ਹੋ ਜਾਵੇਗੀ। ਸੁਖਬੀਰ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਕਿਹੜੀ ਪਾਰਟੀ ਉਨ੍ਹਾਂ ਦੇ ਹਿੱਤਾਂ 'ਚ ਗੱਲ ਕਰਦੀ ਹੈ। ਸੁਖਬੀਰ ਬਾਦਲ ਪਤਨੀ ਹਰਸਿਮਰਤ ਬਾਦਲ ਨਾਲ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹੋਏ ਸਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਦਾ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਇਕੱਲੇ ਚੋਣ ਲੜਨ ਦਾ ਲੋਕਤੰਤਰੀ ਅਧਿਕਾਰ ਹੈ। ਨਾਲੇ ਉਨ੍ਹਾਂ ਦੀ ਇੱਛਾ ਪੂਰੀ ਹੋ ਜਾਵੇਗੀ। ਕਿਸਾਨਾਂ ਵੱਲੋਂ ਕੀਤੇ ਐਲਾਨ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੀ ਪੰਜਾਬ ਫੇਰੀ ‘ਤੇ ਵਿਰੋਧ ਕੀਤਾ ਜਾਵੇਗਾ 'ਤੇ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿਣਗੇ ਪਰ ਕੇਂਦਰ ਸਰਕਾਰ ਨੂੰ ਵੀ ਆਪਣੇ ਇਸ ਅੜੀਅਲ ਰਵੱਈਏ ਨੂੰ ਤਿਆਗ ਕੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਹੁਣ ਬੀਜੇਪੀ ਨੇ ਖਿੱਚੀ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੀ ਤਿਆਰੀ, ਜਿੱਤ ਲਈ ਘੜੀ ਕਮਾਲ ਦੀ ਰਣਨੀਤੀ
ਰਾਹੁਲ ਗਾਂਧੀ 'ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਦਿਲ ਤੋਂ ਰਾਜਨੀਤੀ ਨਹੀਂ ਕਰਨਾ ਚਾਹੁੰਦੇ। ਨਾ ਹੀ ਉਹ ਰਾਜਨੀਤਕ ਸੰਘਰਸ਼ ਕਰ ਸਕਦੇ ਹਨ ਤੇ ਨਾ ਹੀ ਉਨ੍ਹਾਂ ਦੀ ਲੋਕਾਂ ਦੀ ਸੇਵਾ ਕਰਨ 'ਚ ਕੋਈ ਰੁਚੀ ਹੈ। ਹੁਣ ਜਲਦੀ ਹੀ ਦੇਸ਼ 'ਚ ਕਾਂਗਰਸ ਦਾ ਅੰਤ ਹੋ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਦੇ ਕੰਮਕਾਜ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਹੈ। ਕੈਪਟਨ ਨੇ ਗੁਟਕਾ ਸਾਹਿਬ ਦੀ ਸੰਹੁ ਖਾ ਕੇ ਵਾਅਦੇ ਨਹੀਂ ਨਿਭਾਏ, ਜਿਸ ਦੀ ਸਜ਼ਾ ਉਨ੍ਹਾਂ ਨੂੰ ਆਉਣ ਵਾਲਿਆਂ ਚੋਣਾਂ 'ਚ ਮਿਲੇਗੀ। ਕਾਂਗਰਸੀ ਵਿਧਾਇਕ ਨਸ਼ਾ ਤਸਕਰਾਂ ਤੋਂ ਮਹੀਨਾ ਲੈਂਦੇ ਹਨ, ਜਿਸ ਕਰਕੇ ਪੰਜਾਬ 'ਚ ਨਸ਼ਿਆਂ ਦੀ ਵਿਕਰੀ ਹੋ ਰਹੀ ਹੈ।
ਹਾਰ ਮਗਰੋਂ ਟਰੰਪ ਨੇ ਕੀਤੀ ਵੱਡੀ ਕਾਰਵਾਈ, ਗੱਦੀ ਛੱਡਣ ਦਾ ਨਹੀਂ ਮੂਡ
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕਿਸਾਨਾਂ ਦੀਆਂ ਮੁਸ਼ਕਲਾਂ ਪ੍ਰਤੀ ਵੀ ਗੰਭੀਰ ਨਹੀਂ ਹਨ, ਜੇਕਰ ਉਹ ਗੰਭੀਰ ਹੁੰਦੇ ਤਾਂ ਉਹ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਧਰਨੇ ‘ਤੇ ਬੈਠਦੇ, ਹਾਲਾਂਕਿ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਵੀ ਲਿਖਿਆ ਹੈ। ਕਰਤਾਰਪੁਰ ਲਾਂਘੇ 'ਤੇ ਕਿਹਾ ਗਿਆ ਸੀ ਕਿ ਇਹ ਸਦਾ ਲਈ ਖੁੱਲ੍ਹਣ ਲਈ ਬਣਾਇਆ ਗਿਆ ਸੀ ਤੇ ਨਾ ਕਿ ਇਸ ਤਰ੍ਹਾਂ ਬੰਦ ਕਰਨ ਲਈ। ਕੋਰੋਨਾ ਕਾਰਨ ਸਭ ਕੁਝ ਬੰਦ ਹੋ ਗਿਆ ਸੀ ਪਰ ਹੁਣ ਦੇਸ਼ ਦੇ ਸਾਰੇ ਧਾਰਮਿਕ ਅਸਥਾਨ ਖੁੱਲੇ ਹਨ ਇਸ ਲਈ ਕਰਤਾਰਪੁਰ ਲਾਂਘਾ ਵੀ ਜਲਦੀ ਖੋਲ੍ਹਿਆ ਜਾਣਾ ਚਾਹੀਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Election Results 2024
(Source: ECI/ABP News/ABP Majha)
ਸੁਖਬੀਰ ਬਾਦਲ ਨੇ ਦੱਸੀ ਬੀਜੇਪੀ ਦੇ ਮਨ ਦੀ ਇੱਛਾ, ਕਿਹਾ ਕੈਪਟਨ ਨੂੰ ਵੀ ਮਿਲੇਗੀ ਸਜ਼ਾ, ਕਾਂਗਰਸ ਦਾ ਹੋਵੇਗਾ ਅੰਤ
ਏਬੀਪੀ ਸਾਂਝਾ
Updated at:
18 Nov 2020 12:00 PM (IST)
ਪੰਜਾਬ 'ਚ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਬੀਜੇਪੀ ਨਾਲ ਗਠਜੋੜ ਤਹਿਤ ਚੋਣ ਲੜਦਾ ਸੀ, ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਬੀਜੇਪੀ ਦੀ ਕਾਫੀ ਸਮੇਂ ਇਕੱਲਿਆਂ ਪੰਜਾਬ 'ਚ ਚੋਣਾਂ ਲੜਨ ਦੀ ਇੱਛਾ ਸੀ, ਜੋ ਹੁਣ ਪੂਰੀ ਹੋ ਜਾਵੇਗੀ।
- - - - - - - - - Advertisement - - - - - - - - -