ਕੋਲਕਾਤਾ: ਅਗਲੇ ਸਾਲ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਨੂੰ ਲੈ ਕੇ ਬੀਜੇਪੀ ਨੇ ਤਿਆਰੀ ਖਿੱਚ ਲਈ ਹੈ। ਬੀਜੇਪੀ ਪੰਜ ਪੰਚਾਂ ਨਾਲ ਬੰਗਾਲ ਦੀ ਚੋਣ ਜਿੱਤਣ ਦੀ ਤਿਆਰੀ ਕਰ ਰਹੀ ਹੈ। ਭਾਜਪਾ ਨੇ ਬੰਗਾਲ ਰਾਜ ਦੀਆਂ ਚੋਣਾਂ 'ਚ ਆਪਣੇ ਸੰਗਠਨ ਨੂੰ ਪੰਜ ਜ਼ੋਨਾਂ 'ਚ ਵੰਡਿਆ ਹੈ ਤੇ ਪੰਜ ਵੱਡੇ ਨੇਤਾਵਾਂ ਨੂੰ ਆਪਣਾ ਇੰਚਾਰਜ ਬਣਾਇਆ ਹੈ। ਪੱਛਮੀ ਬੰਗਾਲ 'ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਭਾਜਪਾ ਦੀ ਤਿਆਰੀ ਦਾ ਇਹ ਇੱਕ ਹੋਰ ਕਦਮ ਹੈ, ਜਿਸ ਰਾਹੀਂ ਪਾਰਟੀ ਰਾਜ 'ਚ ਆਪਣੀ ਸਥਿਤੀ ਦੀ ਸਮੀਖਿਆ ਕਰੇਗੀ ਤੇ ਲੋੜ ਪੈਣ ‘ਤੇ ਹੋਰ ਵੱਡੇ ਫੈਸਲੇ ਵੀ ਲੈ ਸਕਦੀ ਹੈ।


ਇਸ ਤਹਿਤ ਸੁਨੀਲ ਦੇਵਧਰ ਹਾਵੜਾ ਹੁਗਲੀ ਮਿਦਨਾਪੁਰ ਜ਼ੋਨ ਦੇਖਣਗੇ, ਵਿਨੋਦ ਤਾਵੜੇ ਨਾਬਾਦੀਪ ਦੀ ਚੋਣ ਲਈ ਤਿਆਰੀ ਕਰਨਗੇ, ਵਿਨੋਦ ਸੋਨਕਰ ਬਰਦਮਾਨ ਤੇ ਹਰੀਸ਼ ਦਿਵੇਦੀ ਨੂੰ ਉੱਤਰ ਬੰਗਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਚਾਰੇ ਭਾਜਪਾ ਦੇ ਕੌਮੀ ਸਕੱਤਰ ਹਨ।

ਕਿਸਾਨਾਂ ਦੇ ਦਿੱਲੀ ਉੱਪਰ ਧਾਵੇ ਤੋਂ ਪਹਿਲਾਂ ਪੁਲਿਸ ਦਾ ਵੱਡਾ ਐਕਸ਼ਨ, ਕਿਸਾਨ ਅੱਜ ਲੈਣਗੇ ਫੈਸਲਾ

ਇਸ ਤੋਂ ਇਲਾਵਾ ਭਾਜਪਾ ਦੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਗੌਤਮ ਨੂੰ ਕੋਲਕਾਤਾ ਜ਼ੋਨ ਦਾ ਚੋਣ ਇੰਚਾਰਜ ਬਣਾਇਆ ਗਿਆ ਹੈ। ਇਹ ਪੰਜ ਲੋਕ ਨਵੰਬਰ ਦੇ ਅੰਤ ਤੱਕ ਚੋਣਾਂ ਦੀਆਂ ਤਿਆਰੀਆਂ ਬਾਰੇ ਰਿਪੋਰਟ ਤਿਆਰ ਕਰਨਗੇ ਤੇ ਚੇਅਰਮੈਨ ਜੇਪੀ ਨੱਢਾ ਨੂੰ ਸੌਂਪ ਦੇਣਗੇ। ਇਸ ਰਿਪੋਰਟ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਬੰਗਾਲ ਦਾ ਦੌਰਾ ਕਰ ਸਕਦੇ ਹਨ।

ਇਸ ਰਾਜ 'ਚ ਵਿਧਾਨ ਸਭਾ ਦੀਆਂ 294 ਸੀਟਾਂ ਹਨ। ਇਸ ਸਮੇਂ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈ ਤੇ ਮਮਤਾ ਬੈਨਰਜੀ ਮੁੱਖ ਮੰਤਰੀ ਹਨ। ਪਿਛਲੀਆਂ ਚੋਣਾਂ 'ਚ ਮਮਤਾ ਦੀ ਟੀਐਮਸੀ ਨੇ ਸਭ ਤੋਂ ਵੱਧ 211 ਸੀਟਾਂ ਜਿੱਤੀਆਂ ਸੀ, ਕਾਂਗਰਸ ਨੇ 44, ਲੈਫਟ ਨੇ 26 ਤੇ ਭਾਜਪਾ ਨੇ ਸਿਰਫ ਤਿੰਨ ਸੀਟਾਂ ਜਿੱਤੀਆਂ ਸੀ। ਜਦਕਿ ਦੂਜਿਆਂ ਨੇ ਦਸ ਸੀਟਾਂ ਜਿੱਤੀਆਂ ਸੀ। ਬਹੁਮਤ ਲਈ ਇਸ ਨੂੰ 148 ਸੀਟਾਂ ਦੀ ਜ਼ਰੂਰਤ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ