ਲੁਧਿਆਣਾ: ਕੁਝ ਦਿਨ ਪਹਿਲਾਂ ਪੰਜਾਬ ਦੇ ਲੁਧਿਆਣਾ ਵਿੱਚ ਫੜੇ ਗਏ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣਾ (Gurdeep Singh Rana) ਨਾਲ ਗਾਇਕ ਰਣਜੀਤ ਬਾਵਾ (Ranjit Bawa) ਦੀ ਫੋਟੋ ਵਾਇਰਲ ਹੋਈ ਹੈ। ਮਾਮਲਾ ਈਡੀ (ED) ਤੱਕ ਪਹੁੰਚ ਗਿਆ ਹੈ। ਭਾਜਪਾ ਪੰਜਾਬ ਦੇ ਮੀਤ ਪ੍ਰਧਾਨ, ਐਡਵੋਕੇਟ ਅਸ਼ੋਕ ਸਰੀਨ ਹਿੱਕੀ ਨੇ ਈਡੀ ਦੇ ਸੰਯੁਕਤ ਡਾਇਰੈਕਟਰ ਨੂੰ ਗਾਇਕ ਬਾਵਾ ਅਤੇ ਤਸਕਰ ਰਾਣਾ ਦੀਆਂ ਫੋਟੋਆਂ ਨਾਲ ਇੱਕ ਸ਼ਿਕਾਇਤ ਸੌਂਪ ਦਿੱਤੀ ਹੈ।

ਦੱਸ ਦਈਏ ਕਿ ਗਾਇਕ ਰਣਜੀਤ ਬਾਵਾ ਅਕਸਰ ਸਰਕਾਰ ‘ਤੇ ਤੰਨਜ ਕੱਸਣ ਕਾਰਨ ਵਿਵਾਦਾਂ 'ਚ ਰਹਿੰਦੇ ਹਨ। ਨਸ਼ਾ ਤਸਕਰ ਗੁਰਦੀਪ ਰਾਣਾ ਨਾਲ ਹੁਣ ਉਸ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

ਅਸ਼ੋਕ ਸਰੀਨ ਨੇ ਕਿਹਾ ਕਿ ਤਸਕਰ ਗੁਰਦੀਪ ਸਿੰਘ ਰਾਣਾ ਦਾ ਫੜਿਆ ਜਾਣਾ ਇੱਕ ਉੱਚ ਪੱਧਰੀ ਮਾਮਲਾ ਹੈ, ਜਿਸ ਦੀਆਂ ਤਾਰਾਂ ਦੇਸ਼ ਦੇ ਅੰਦਰ ਤੋਂ ਕੌਮਾਂਤਰੀ ਪੱਧਰ ਤੱਕ ਜੁੜੀਆਂ ਹੋਈਆਂ ਹਨ ਅਤੇ ਇਸ ਵਿਚ ਕਈ ਪ੍ਰਭਾਵਸ਼ਾਲੀ ਲੋਕ ਸ਼ਾਮਲ ਹਨ।

ਸਰੀਨ ਨੇ ਕਿਹਾ ਕਿ ਪੰਜਾਬੀ ਗਾਇਕ ਰਣਜੀਤ ਬਾਵਾ ਇਕਲੌਤਾ ਗਾਇਕ ਹੈ ਜਿਸ ਦੀ ਰਾਣਾ ਨਾਲ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਸਨੂੰ ਜਾਣਕਾਰੀ ਮਿਲੀ ਹੈ ਕਿ ਰਾਣਾ ਗਾਇਕ ਰਣਜੀਤ ਬਾਵਾ ਦੀ ਬ੍ਰਾਂਡਿੰਗ ਅਤੇ ਪ੍ਰਮੋਸ਼ਨ ਲਈ ਵੀ ਪੈਸੇ ਖਰਚ ਕਰ ਰਹੇ ਹਨ। ਇਸ ਲਈ ਬਾਵਾ ਨੂੰ ਵਿਦੇਸ਼ੀ ਫੰਡਿੰਗ, ਉਸ ਦੇ ਯਾਤਰਾ ਦੇ ਇਤਿਹਾਸ ਅਤੇ ਉਸ ਦੇ ਵਿਦੇਸ਼ੀ ਸਬੰਧਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

Kissan Jathebandiya: ਪੰਜਾਬ ‘ਚ ਰੇਲਾਂ ਦੀ ਆਵਾਜਾਈ ਹੋਏਗੀ ਜਾਂ ਅਜੇ ਸੁਨੀਆਂ ਰਹਿਣਗੀਆਂ ਪਟਰੀਆਂ, ਕਿਸਾਨ ਹੋਣ ਵਾਲੀ ਮੀਟਿੰਗ ‘ਚ ਲੈਣਗੇ ਫੈਸਲਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904