ਚੰਡੀਗੜ੍ਹ: ਪੰਜਾਬ (Punjab) ਕਿਸਾਨ ਜੱਥੇਬੰਦੀਆਂ ਅੱਜ ਰੇਲ ਗੱਡੀਆਂ ਦੇ ਸੰਚਾਲਨ (Railway Transport) ਨੂੰ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਲੈਣਗੀਆਂ। ਕਿਸਾਨ ਜੱਥੇਬੰਦੀਆਂ (Farmers unions) ਇਹ ਫੈਸਲਾ ਲੈਣਗੀਆਂ ਕਿ ਕੀ ਉਹ ਯਾਤਰੀ ਰੇਲਾਂ ਦੇ ਨਾਲ ਮਾਲ ਗੱਡੀਆਂ ਨੂੰ ਚੱਲਣ ਦੇਣਗੇ ਜਾਂ ਨਹੀਂ। ਅੱਜ ਕਿਸਾਨ ਜੱਥੇਬੰਦੀਆਂ ਦੀ ਇੱਕ ਮੀਟਿੰਗ ਚੰਡੀਗੜ੍ਹ ਵਿਖੇ ਹੋਵੇਗੀ। ਇਸ ਬੈਠਕ ਵਿਚ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਹਾਲ ਹੀ ਵਿਚ ਹੋਈ ਗੱਲਬਾਤ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ।
ਅਜਿਹੀ ਸਥਿਤੀ ਵਿੱਚ ਕੇਂਦਰੀ ਸੁਧਾਰ ਮੰਤਰੀਆਂ ਨਾਲ ਮੁਲਾਕਾਤ ਦੇ ਬਾਵਜੂਦ ਸੂਬੇ ਵਿੱਚ ਖੇਤੀ ਸੁਧਾਰ ਕਾਨੂੰਨਾਂ (Central Agriculture Act,) ਨੂੰ ਲੈ ਕੇ ਹੋਏ ਹੰਗਾਮੇ ਤੋਂ ਬਾਅਦ ਹੁਣ ਸਾਰਿਆਂ ਦੀ ਨਜ਼ਰ ਅੱਜ ਚੰਡੀਗੜ੍ਹ ਵਿੱਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ’ਤੇ ਹੈ। ਇਸ ਮੀਟਿੰਗ ਵਿੱਚ ਕਿਸਾਨ ਆਗੂ ਸਾਥੀ ਸੰਗਠਨਾਂ ਨੂੰ ਕੈਬਨਿਟ ਮੰਤਰੀਆਂ ਦੀ ਮੀਟਿੰਗ ਬਾਰੇ ਜਾਣੂ ਕਰਵਾਉਣਗੇ। ਇਸ ਦੇ ਨਾਲ ਹੀ ਇਹ ਵੀ ਤੈਅ ਕੀਤਾ ਜਾਵੇਗਾ ਕਿ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਦੇ ਦੂਜੇ ਦੌਰ ਵਿੱਚ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਪੰਜਾਬ ‘ਚ ਰੇਲ ਗੱਡੀਆਂ ਦੀ ਆਵਾਜਾਈ ਬਾਰੇ ਵੀ ਕਿਸਾਨ ਸੰਗਠਨ ਫੈਸਲਾ ਕਰ ਸਕਦੇ ਹਨ।
ਦੱਸ ਦਈਏ ਕਿ ਇਹ ਮੁੱਦਾ ਕਿਸਾਨਾਂ ਦੇ ਨੁਮਾਇੰਦਿਆਂ ਅਤੇ ਕੇਂਦਰੀ ਮੰਤਰੀਆਂ ਦਰਮਿਆਨ ਹੋਈ ਬੈਠਕ ਵਿੱਚ ਵੀ ਉਠਾਇਆ ਸੀ। ਇਸ ਦੌਰਾਨ ਕਿਸਾਨ ਮਾਲ ਗੱਡੀਆਂ ਚਲਾਉਣ ਦੀ ਗੱਲ ਕਰ ਰਹੇ ਸੀ, ਜਦੋਂਕਿ ਕੇਂਦਰੀ ਮੰਤਰੀ ਦੋਵੇਂ ਰੇਲ ਗੱਡੀਆਂ ਚਲਾਉਣ 'ਤੇ ਅੜੇ ਹੋਏ ਸੀ। ਅਜਿਹੀ ਸਥਿਤੀ ਵਿਚ ਦੋਵਾਂ ਧਿਰਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਸਕਿਆ।
ਇਸ ਦੇ ਨਾਲ ਹੀ ਦੱਸ ਦਈਏ ਕਿ ਸੂਬੇ ‘ਚ ਕਣਕ ਦੀ ਬਿਜਾਈ ਹੋ ਰਹੀ ਹੈ। ਕਿਸਾਨ ਜੱਥੇਬੰਦੀਆਂ ਦੇ ਅੰਦੋਲਨ ਕਰਕੇ ਬੰਦ ਪਈਆਂ ਰੇਲਾਂ ਨਾਲ ਸੂਬੇ ਵਿੱਚ ਯੂਰੀਆ ਸੰਕਟ ਗਹਿਰਾ ਹੋਣ ਲੱਗਾ ਹੈ। ਇੰਨਾ ਹੀ ਨਹੀਂ, ਗੁਆਂਢੀ ਸੂਬਿਆਂ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਕਿਸਾਨ ਵੀ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ। ਕਿਉਂਕਿ ਇਨ੍ਹਾਂ ਦਿਨਾਂ ਵਿੱਚ ਕਣਕ ਦੀ ਫਸਲ ਦੀ ਬਿਜਾਈ ਆਖਰੀ ਪੜਾਅ ਵਿੱਚ ਹੈ, ਇਸ ਲਈ ਕਿਸਾਨਾਂ ਨੂੰ ਯੂਰੀਆ ਦੀ ਬਹੁਤ ਜ਼ਰੂਰਤ ਹੈ। ਪੰਜਾਬ ਵਿੱਚ ਡੀਏਪੀ ਦੇ ਭੰਡਾਰ ਕਾਰਨ ਕੋਈ ਪ੍ਰੇਸ਼ਾਨੀ ਨਹੀਂ ਹੋਈ, ਪਰ ਯੂਰੀਆ ਦੀ ਘਾਟ ਨੇ ਸਿੱਧੇ ਤੌਰ ‘ਤੇ ਕਿਸਾਨਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਦਸੰਬਰ ਤੱਕ 10 ਲੱਖ ਮੀਟ੍ਰਿਕ ਟਨ ਦੀ ਯੂਰੀਆ ਦੀ ਲੋੜ ਹੈ ਪਰ ਹੁਣ ਤੱਕ ਇਹ ਸਿਰਫ ਸਾਢੇ ਤਿੰਨ ਲੱਖ ਟਨ ਹੀ ਉਪਲਬਧ ਹੋਇਆ ਹੈ। ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਬਲਦੇਵ ਸਿੰਘ ਨੇ ਕਿਹਾ ਕਿ ਕਿਉਂਕਿ ਮਾਲ ਦੀਆਂ ਗੱਡੀਆਂ ਨਹੀਂ ਆ ਰਹੀਆਂ ਹਨ, ਇਸ ਲਈ ਕੁਝ ਕੰਪਨੀਆਂ ਹਰਿਆਣਾ ਤਕ ਯੂਰੀਆ ਮੰਗਵਾ ਅੱਗੇ ਟਰੱਕਾਂ ਰਾਹੀਂ ਮੁਹੱਈਆ ਕਰਵਾ ਰਹੀਆਂ ਹਨ। ਨੰਗਲ ਅਤੇ ਬਠਿੰਡਾ ਦੇ ਐਨਐਫਐਲ ਪਲਾਂਟਾਂ ਵਿੱਚ ਰੋਜ਼ਾਨਾ ਇੱਕ ਹਜ਼ਾਰ ਟਨ ਰੂੜੀ ਤਿਆਰ ਕੀਤੀ ਜਾ ਰਹੀ ਹੈ, ਪਰ ਇਹ ਸਾਡੀ ਲੋੜ ਨਾਲੋਂ ਕਿਤੇ ਘੱਟ ਹੈ। ਜਦੋਂ ਤਕ ਮਾਲ ਦੀਆਂ ਰੇਲ ਗੱਡੀਆਂ ਨਹੀਂ ਚਲਦੀਆਂ, ਇਹ ਸਮੱਸਿਆ ਹੋਵੇਗੀ।
ਇਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ, 26-27 ਨਵੰਬਰ ਨੂੰ ਦਿੱਲੀ ਨੂੰ ਘੇਰਨ ਦੀ ਅਪੀਲ ਕੀਤੀ ਗਈ ਹੈ। ਅੱਜ ਹੋਣ ਵਾਲੀ ਬੈਠਕ ਵਿੱਚ ਇਸ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਤਾਂ ਉਹ ਉੱਥੇ ਹੀ ਧਰਨੇ ‘ਤੇ ਬੈਠਣਗੇ। ਦੂਜੇ ਪਾਸੇ, ਦਿੱਲੀ ਵਿੱਚ ਕੋਰੋਨਾ ਸੰਕਰਮਣ ਵਿੱਚ ਵਾਧਾ ਹੋਣ ਕਾਰਨ ਕਿਸਾਨਾਂ ਨੂੰ ਦਿੱਲੀ ਵਿੱਚ ਬੈਠਣ ਨਹੀਂ ਦਿੱਤਾ ਜਾ ਰਿਹਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Kissan Jathebandiya: ਪੰਜਾਬ ‘ਚ ਰੇਲਾਂ ਦੀ ਆਵਾਜਾਈ ਹੋਏਗੀ ਜਾਂ ਅਜੇ ਸੁਨੀਆਂ ਰਹਿਣਗੀਆਂ ਪਟਰੀਆਂ, ਕਿਸਾਨ ਹੋਣ ਵਾਲੀ ਮੀਟਿੰਗ ‘ਚ ਲੈਣਗੇ ਫੈਸਲਾ
ਮਨਵੀਰ ਕੌਰ ਰੰਧਾਵਾ
Updated at:
18 Nov 2020 08:08 AM (IST)
Farmers Protest: ਕੇਂਦਰੀ ਖੇਤੀ ਕਾਨੂੰਨਾਂ ਦਾ ਪੰਜਾਬ ਵਿੱਚ ਵਿਰੋਧ ਕਰ ਰਹੀਆਂ ਹਨ। ਸੂਬੇ ਦੀਆਂ ਕਿਸਾਨ ਜੱਥੇਬੰਦੀਆਂ ਦੀ ਅੱਜ ਮੀਟਿੰਗ ਹੋਵੇਗੀ ਅਤੇ ਇਹ ਫੈਸਲਾ ਲਿਆ ਜਾਵੇਗਾ ਕਿ ਕੀ ਉਹ ਯਾਤਰੀਆਂ ਰੇਲ ਗੱਡੀਆਂ ਨੂੰ ਮਾਲ ਗੱਡੀਆਂ ਨਾਲ ਚਲਾਉਣ ਦੇਣਗੇ ਜਾਂ ਨਹੀਂ।
ਸੰਕੇਤਕ ਤਸਵੀਰ
- - - - - - - - - Advertisement - - - - - - - - -