Ranjit Bawa All Eyes On Me Out Now: ਪੰਜਾਬੀ ਗਾਇਕ ਰਣਜੀਤ ਬਾਵਾ ਕਿਸੇ ਵੱਖਰੀ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਮੇਹਨਤ ਤੇ ਗਾਇਕੀ ਦੇ ਹੁਨਰ ਨਾਲ ਦੁਨੀਆ ਭਰ 'ਚ ਨਾਮ ਕਮਾਇਆ ਹੈ। ਇਸ ਦੇ ਨਾਲ ਨਾਲ ਗਾਇਕ ਨੂੰ ਸਾਫ ਸੁਥਰੀ ਗਾਇਕੀ ਲਈ ਵੀ ਜਾਣਿਆ ਜਾਂਦਾ ਹੈ। ਰਣਜੀਤ ਬਾਵਾ ਦਾ ਨਵੇਂ ਸਾਲ 'ਤੇ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ। ਨਵੇਂ ਸਾਲ ਦੇ ਪਹਿਲੇ ਹੀ ਗੀਤ ਨਾਲ ਬਾਵਾ ਨੇ ਧਮਾਕਾ ਕਰ ਦਿੱਤਾ ਹੈ।
ਰਣਜੀਤ ਬਾਵਾ ਦੇ ਇਸ ਗੀਤ ਦੇ ਬੋਲ ਕਾਫੀ ਤਿੱਖੇ ਹਨ। ਬਾਵਾ ਦੇ ਇਸ ਗੀਤ ਦੇ ਬੋਲ ਸ਼ਾਨਦਾਰ ਹਨ। ਗੀਤ ਦੇ ਬੋਲ ਕਿਸੇ ਹੋਰ ਨੇ ਨਹੀਂ ਸਗੋਂ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਲਿਖੇ ਹਨ। ਗੀਤ ਦੇ ਬੋਲਾਂ ਰਾਹੀਂ ਬਾਵਾ ਵਿਰੋਧੀਆਂ 'ਤੇ ਤਿੱਖੇ ਤੰਜ ਕੱਸਦੇ ਨਜ਼ਰ ਆ ਰਹੇ ਹਨ। ਗੀਤ ਦੀਆਂ ਲਾਈਨਾਂ ਹਨ, 'ਸਭ ਜਾਣਦੇ ਹਾਂ ਤਾਂ ਹੀ ਚੁੱਪ ਹਾਂ, ਰੱਬ ਜਾਣਦਾ ਕਿ ਬੰਦੇ ਗੁੱਡ ਆਂ। ਜਿਹੜੇ ਯਾਰ-ਯਾਰ ਕਹਿੰਦੇ ਸੀ ਉਹੀ ਰਾਜਨੀਤੀ ਖੇਡ ਗਏ। ਸਾਨੂੰ ਪਤਾ ਸਾਨੂੰ ਸਿੱਟਣ ਲਈ ਕਿਹਨੇ ਕਿਹਨੇ ਅਰਦਾਸਾਂ ਕੀਤੀਆਂ।'
ਸੁਣੋ ਪੂਰਾ ਗੀਤ:
ਕਾਬਿਲੇਗ਼ੌਰ ਹੈ ਕਿ ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਗਾਇਕ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ।