ਚੰਡੀਗੜ੍ਹ: ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਪ੍ਰਸ਼ੰਸਕਾਂ 'ਚ ਛਾਏ ਰਹਿੰਦੇ ਹਨ। ਇਕ ਵਾਰ ਮੁੜ ਤੋਂ ਬਾਵਾ ਸੁਰਖੀਆਂ 'ਚ ਹੈ। ਪਿਛਲੇ ਦਿਨੀਂ ਉਨ੍ਹਾਂ ਦੇ ਇਕ ਗਾਣੇ 'ਤੇ ਵਿਵਾਦ ਛਿੜਨ ਮਗਰੋਂ ਉਹ ਕਾਫੀ ਚਰਚਾ 'ਚ ਰਹੇ ਤੇ ਹੁਣ ਆਪਣੀ ਇੰਸਟਾਗ੍ਰਮ ਪੋਸਟ ਕਾਰਨ ਸੁਰਖੀਆਂ ਬਟੋਰ ਰਹੇ ਹਨ।


ਦਰਅਸਲ ਰਣਜੀਤ ਬਾਵਾ ਨੇ ਇੰਸਟਾਗ੍ਰਮ 'ਤੇ ਖੂਬਸੂਰਤ ਅੰਦਾਜ਼ 'ਚ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਬਾਵਾ ਦੀ ਕੈਪਸ਼ਨ ਦਾ ਅੰਦਾਜ਼ ਵੀ ਜ਼ਰਾ ਹਟਕੇ ਹੈ। ਉਨ੍ਹਾਂ ਤਸਵੀਰ ਅਤੇ ਕੈਪਸ਼ਨ ਜ਼ਰੀਏ ਆਪਣੇ ਪ੍ਰਸ਼ੰਸਕਾਂ ਦਾ ਹਾਲ ਪੁੱਛਿਆ ਹੈ।