ਚੰਡੀਗੜ੍ਹ: ਪੌਪ ਸਟਾਰ ਰਿਹਾਨਾ ਦੇ ਟਵੀਟ ਤੋਂ ਬਾਅਦ ਮਨੋਰੰਜਨ ਇੰਡਸਟਰੀ 'ਚ ਨਵਾਂ ਹੰਗਾਮਾ ਸ਼ੁਰੂ ਹੋ ਗਿਆ ਹੈ। ਬਾਲੀਵੁੱਡ ਨੇ ਰਿਹਾਨਾ ਦੇ ਟਵੀਟ ਬਾਅਦ ਜੋ ਰੀਐਕਸ਼ਨ ਸੋਸ਼ਲ ਮੀਡੀਆ 'ਤੇ ਦਿੱਤਾ, ਉਸ ਦਾ ਜਵਾਬ ਪੰਜਾਬੀ ਗਾਇਕ ਬਾਲੀਵੁੱਡ ਨੂੰ ਦੇ ਰਹੇ ਹਨ। ਪੰਜਾਬੀ ਗਾਇਕ ਰਣਜੀਤ ਬਾਵਾ ਨੇ ਟਵੀਟਸ ਰਾਹੀਂ ਜਵਾਬ ਦੇਣ ਤੋਂ ਬਾਅਦ ਹੁਣ ਵੀਡੀਓ ਰਾਹੀਂ ਬਾਲੀਵੁੱਡ ਨੂੰ ਨਿਸ਼ਾਨੇ 'ਤੇ ਲਿਆ ਹੈ।


ਹਾਲਾਂਕਿ ਅਜੇ ਤੱਕ ਰਣਜੀਤ ਬਾਵਾ ਨੇ ਸ਼ੌਰਟ ਵੀਡੀਓ ਰਾਹੀਂ ਇਸ ਗੀਤ ਦਾ ਟ੍ਰੇਲਰ ਦਿਖਾਇਆ ਹੈ ਪਰ ਜਲਦ ਹੀ ਇਸ ਦਾ ਫੁੱਲ ਆਡੀਓ ਵੀ ਰਣਜੀਤ ਬਾਵਾ ਪੇਸ਼ ਕਰ ਸਕਦੇ ਹਨ। ਇਸ ਤੋਂ ਪਹਿਲਾ ਵੀ ਕਿਸਾਨ ਅੰਦੋਲਨ ਸਬੰਧੀ ਰਣਜੀਤ ਬਾਵਾ ਨੇ ਕਈ ਗੀਤ ਰਿਲੀਜ਼ ਕੀਤੇ ਸੀ।