ਵਾਤਾਵਰਨ ਕਾਰਕੁਨ ਗ੍ਰੇਟਾ ਥਾਨਬਰਗ ਦੇ ਟਵੀਟ ਨਾਲ ਜੁੜੇ ਟੂਲਕਿੱਟ ਦੇ ਖੁਲਾਸਿਆਂ 'ਤੇ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੁਝ ਦਸਤਾਵੇਜ਼ ਸਾਹਮਣੇ ਆਏ ਹਨ। ਇਹ ਦਸਤਾਵੇਜ਼ ਦਰਸਾਉਂਦੇ ਹਨ ਕਿ ਵਿਦੇਸ਼ਾਂ ਵਿੱਚ ਬੈਠੀਆਂ ਤਾਕਤਾਂ ਚਾਹ ਨਾਲ ਭਾਰਤ ਦੀ ਜਿਹੜੀ ਪਛਾਣ ਜੁੜੀ ਹੈ, ਉਸ ਉੱਤੇ ਹਮਲਾ ਕਰਨ ਦੀ ਤਿਆਰੀ ਵਿੱਚ ਹਨ।
ਮੋਦੀ ਅੱਜ ਆਸਾਮ ਦੌਰੇ 'ਤੇ ਹਨ। ਉਨ੍ਹਾਂ ਨੇ ਸੋਨਿਤਪੁਰ ਜ਼ਿਲ੍ਹੇ ਦੇ ਢੇਕਿਆਜੁਲੀ 'ਚ ਅਸੋਮ ਮਾਲਾ' ਪ੍ਰੋਗਰਾਮ ਨੂੰ ਲਾਂਚ ਕੀਤਾ। ਪ੍ਰੋਗਰਾਮ 'ਚ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਵੀ ਮੌਜੂਦ ਰਹੇ। ਪ੍ਰੋਗਰਾਮ ਤੋਂ ਬਾਅਦ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਟੂਲਕਿੱਟ ਖ਼ੁਲਾਸੇ 'ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸਾਜਿਸ਼ਕਰਤਾ ਦੁਨੀਆ ਭਰ 'ਚ ਭਾਰਤੀ ਚਾਹ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ,''ਮੈਂ ਆਸਾਮ ਦੀ ਧਰਤੀ ਤੋਂ ਸਾਜਿਸ਼ਕਰਤਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਜਿੰਨੀਆਂ ਮਰਜ਼ੀ ਯੋਜਨਾ ਬਣਾ ਲੈਣ, ਦੇਸ਼ ਇਨ੍ਹਾਂ ਦੀਆਂ ਨਾਪਾਕ ਯੋਜਨਾਵਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ। ਭਾਰਤ ਦੀ ਚਾਹ 'ਤੇ ਕੀਤੇ ਜਾ ਰਹੇ ਹਮਲਿਆਂ 'ਚ ਇੰਨੀ ਤਾਕਤ ਨਹੀਂ, ਉਹ ਸਾਡੇ ਚਾਹ ਦੇ ਬਗੀਚਿਆਂ 'ਚ ਕੰਮ ਕਰਨ ਵਾਲੇ ਲੋਕਾਂ ਦੀ ਮਿਹਨਤ ਦਾ ਮੁਕਾਬਲਾ ਕਰ ਸਕਣ।