ਮੁੰਬਈ: ਪਿਛਲੇ ਕਾਫੀ ਸਮੇਂ ਤੋਂ ਦੀਪਿਕਾ ਤੇ ਰਣਵੀਰ ਸਿੰਘ ਦਾ ਵਿਆਹ ਬੀ-ਟਾਉਨ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖ਼ਬਰਾਂ ਸੀ ਕਿ ਉਹ ਇਸੇ ਸਾਲ ਨਵੰਬਰ ‘ਚ ਵਿਆਹ ਕਰਨ ਵਾਲੇ ਹਨ। ਇਸ ਲਈ ਉਨ੍ਹਾਂ ਨੇ ਇਟਲੀ ਦੀ ਆਪਣੀ ਪਸੰਦੀਦਾ ਥਾਂ ਨੂੰ ਵੀ ਚੁਣ ਲਿਆ ਹੈ। ਆਪਣੇ ਵਿਆਹ ਕਰਕੇ ਹੀ ਦੀਪਿਕਾ ਕਿਸੇ ਫ਼ਿਲਮ ਨੂੰ ਸਾਈਨ ਨਹੀਂ ਕਰ ਰਹੀ ਤੇ ਖੂਬ ਖਰੀਦਾਰੀ ਕਰ ਰਹੀ ਹੈ।
ਹੁਣ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਹ ਵਿਆਹ ਤਾਂ ਕਰ ਰਹੇ ਹਨ ਪਰ ਰਣਵੀਰ-ਦੀਪਿਕਾ ਦੇ ਵਿਆਹ ਦੀ ਡੇਟ ਅੱਗੇ ਵਧਾ ਦਿੱਤੀ ਗਈ ਹੈ। ਖ਼ਬਰਾਂ ਨੇ ਕਿ ਹੁਣ ਦੀਪਿਕਾ-ਰਣਵੀਰ ਨਵੰਬਰ ‘ਚ ਨਹੀਂ ਸਗੋਂ ਅਗਲੇ ਸਾਲ ਦੀ ਸ਼ੁਰੂਆਤ ‘ਚ ਵਿਆਹ ਕਰਨਗੇ। ਨਵੰਬਰ ‘ਚ ਵਿਆਹ ਦੀਆਂ ਖ਼ਬਰਾਂ ਇਸ ਲਈ ਵੀ ਸਨ ਕਿਉਂਕਿ ਦੋਵਾਂ ਨੇ ਆਪਣੇ ਇਸ ਮਹੀਨੇ ਦੇ ਨੇੜੇ ਵਾਲੇ ਸਾਰੇ ਇਵੈਂਟ ਕੈਂਸਲ ਕਰ ਦਿੱਤੇ ਸੀ। ਦੀਪਿਕਾ ਨੇ ਇਸ ਸਾਲ ‘ਪਦਮਾਵਤ’ ਤੋਂ ਇਲਾਵਾ ਕਿਸੇ ਵੀ ਫ਼ਿਲਮ ਲਈ ਹਾਮੀ ਨਹੀਂ ਭਰੀ।
ਇਸ ਤੋਂ ਇਲਾਵਾ ਜੇਕਰ ਰਣਵੀਰ ਸਿੰਘ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਰੋਹਿਤ ਸ਼ੈਟੀ ਨਾਲ ਆਪਣੀ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ ਕਰ ਰਹੇ ਹਨ ਜਿਸ ਦੀ ਇੱਕ ਹੱਦ ਤਕ ਦੀ ਸ਼ੂਟਿੰਗ ਵੀ ਖ਼ਤਮ ਹੋ ਚੁੱਕੀ ਹੈ। ਦੀਪਿਕਾ ਤੇ ਰਣਵੀਰ ਬਾਲੀਵੁੱਡ ਦੇ ਹੌਟ ਕੱਪਲ ਦੀ ਲਿਸਟ ‘ਚ ਸ਼ਾਮਲ ਹਨ। ਦੋਵਾਂ ਨੇ ਅਜੇ ਵਿਆਹ ਬਾਰੇ ਕੋਈ ਐਲਾਨ ਵੀ ਨਹੀਂ ਕੀਤਾ ਪਰ ਚਰਚਾ ਸ਼ਿਖਰਾਂ 'ਤੇ ਹੈ।