ਮੁੰਬਈ: ਪਿਛਲੇ ਕਈ ਸਾਲਾਂ ਤੋਂ ਸ਼ਾਹਰੁਖ ਖ਼ਾਨ ਡਿਸ਼ ਟੀਵੀ ਦਾ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਪਰ ਹੁਣ ਸ਼ਾਹਰੁਖ ਇਸ ਬ੍ਰੈਂਡ ਦਾ ਪ੍ਰਚਾਰ ਕਰਦੇ ਨਜ਼ਰ ਨਹੀਂ ਆਉਣਗੇ। ਜਿਸਦਾ ਕਾਰਨ ਹੈ ਰਣਵੀਰ ਸਿੰਘ। ਜੀ ਹਾਂ, ਹੁਣ ਡਿਸ਼ ਦਾ ਪ੍ਰਚਾਰ ਸ਼ਾਹਰੁਖ ਨਹੀਂ ਸਗੋਂ ਰਣਵੀਰ ਸਿੰਘ ਕਰਦੇ ਨਜ਼ਰ ਆਉਣਗੇ।   ਸ਼ਾਹਰੁਖ ਪਿਛਲੇ 10 ਸਾਲ ਤੋਂ ਇਸ ਕੰਪਨੀ ਦੇ ਬ੍ਰੈਂਡ ਅੰਬੈਸਡਰ ਰਹੇ ਹਨ। ਹੁਣ ਖ਼ਬਰ ਹੈ ਕਿ ਕੰਪਨੀ ਨੇ ਯੂਥ ਆਈਕਨ ਨੂੰ ਦੇਖਦੇ ਹੋਏ ਰਣਵੀਰ ਸਿੰਘ ਨੂੰ ਸਾਈਨ ਕੀਤਾ ਹੈ। ਇਸ ਬਾਰੇ ਗੱਲ ਕਰਦੇ ਹੋਏ ਕੰਪਨੀ ਦੇ ਅਧਿਕਾਰੀ ਨੇ ਕਿਹਾ, ‘ਸਾਨੂੰ ਡਿਸ਼ ਟੀਵੀ ਬ੍ਰੈਂਡ ਦੇ ਨਵੇਂ ਚਹਿਰੇ ਦੀ ਭਾਲ ਸੀ ਜਿਸ ਲਈ ਸਾਨੂੰ ਰਣਵੀਰ ਨੂੰ ਚੁਣ ਕੇ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ।
ਰਣਵੀਰ ਨੇ ਵੀ ਇਸ ਬਾਰੇ ਕਿਹਾ, ‘ਮੈਂ ਵੀ ਡਿਸ਼ ਟੀਵੀ ਦਾ ਹਿੱਸਾ ਬਣ ਕੇ ਖੁਸ਼ ਹਾਂ। ਡਿਸ਼ ਟਵਿੀ ਇੱਕ ਫੇਮਸ ਬ੍ਰੈਂਡ ਹੈ। ਜਿਸ ‘ਚ ੳੁਹੀ ਦੀਵਾਨਗੀ ਹੈ ਜੋ ਮੇਰੇ ‘ਚ ਹੈ।’ ਰਣਵੀਰ ਦੇ ਪ੍ਰੋਜੈਕਟ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਸਾਲ ਰੋਹਿਤ ਸ਼ੈੱਟੀ ਦੀ ਫ਼ਿਲਮ ‘ਸਿੰਬਾ’ ‘ਚ ਸਾਰਾ ਅਲੀ ਖ਼ਾਨ ਦੇ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।