ਜਦੋਂ ਇੱਕ ਵਾਰ ਫੇਰ ਰਣਵੀਰ ਤੇ ਅੱਕੀ ਦਾ ਹੋਇਆ ਆਹਮੋ-ਸਾਹਮਣਾ
ਏਬੀਪੀ ਸਾਂਝਾ | 02 Apr 2019 05:27 PM (IST)
ਮੁੰਬਈ: ਕੁਝ ਦਿਨ ਪਹਿਲਾਂ ਐਚਟੀ ਇੰਡੀਆਜ਼ ਮੋਸਟ ਸਟਾਇਲਿਸ ਐਵਾਰਡਸ 2019 ‘ਚ ਰਣਵੀਰ ਸਿੰਘ ਸ਼ਰੀਕ ਹੋਏ ਸੀ। ਇੱਥੇ ਰਣਵੀਰ ਨੇ ਮੀਡੀਆ ਨੂੰ ਜੰਮਕੇ ਪੋਜ਼ ਦਿੱਤੇ। ਦਿਲਚਸਪ ਗੱਲ ਹੈ ਕਿ ਇਸ ਐਵਾਰਡ ਨਾਈਟ ‘ਚ ਅਕਸ਼ੈ ਕੁਮਾਰ ਵੀ ਪਹੁੰਚੇ ਹੋਏ ਸੀ। ਦੋਵੇਂ ਆਪਸ ‘ਚ ਖਾਸ ਰਿਸ਼ਤਾ ਸਾਂਝਾ ਕਰਦੇ ਹਨ। ਐਵਾਰਡ ਫੰਕਸ਼ਨ ‘ਚ ਰਣਵੀਰ ਤੇ ਅਕਸ਼ੈ ਕੁਮਾਰ ਨੂੰ ਇਕੱਠਿਆਂ ਜੰਮਕੇ ਡਾਂਸ ਕੀਤਾ। ਦੋਵੇਂ ਉਦੋਂ ਝੂਮਣ ਲੱਗੇ ਜਦੋਂ ਆਯੁਸ਼ਮਾਨ ਖੁਰਾਨਾ ‘ਆਜਾ ਆਜਾ ਮੈਂ ਹੂੰ ਪਿਆਰ ਤੇਰਾ’ ‘ਤੇ ਪਰਫਾਰਮ ਕਰ ਹਰੇ ਸੀ। ਇਸ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਵੇਖੋ ਵੀਡੀਓ: ਜੇਕਰ ਰਣਵੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ‘ਤਖ਼ਤ’ ਤੇ ’83’ਚ ‘ਚ ਨਜ਼ਰ ਆਉਣਗੇ।