ਜਨਮਦਿਨ 'ਤੇ ਰਣਵੀਰ ਸਿੰਘ ਨੇ ਸ਼ੇਅਰ ਕੀਤੀ ਕਪਿਲ ਦੇਵ ਦੀ ਲੁੱਕ
ਏਬੀਪੀ ਸਾਂਝਾ | 06 Jul 2019 11:51 AM (IST)
ਅੱਜ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦਾ ਜਨਮ ਦਿਨ ਹੈ। ਇਸ ਖਾਸ ਮੌਕੇ ਉਨ੍ਹਾਂ ਆਪਣੇ ਫੈਨਜ਼ ਨੂੰ ਤੋਹਫਾ ਦੇਣ ਲਈ ਆਪਣੀ ਆਉਣ ਵਾਲੀ ਫ਼ਿਲਮ ‘83’ ‘ਚ ਕਪਿਲ ਦੇਵ ਦੇ ਲੁੱਕ ਨੂੰ ਸੋਸ਼ਲ ਮੀਡੀਆ ‘ਤੇ ਰਿਲੀਜ਼ ਕਰ ਦਿੱਤਾ ਹੈ।
ਮੁੰਬਈ: ਅੱਜ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦਾ ਜਨਮ ਦਿਨ ਹੈ। ਇਸ ਖਾਸ ਮੌਕੇ ਉਨ੍ਹਾਂ ਆਪਣੇ ਫੈਨਜ਼ ਨੂੰ ਤੋਹਫਾ ਦੇਣ ਲਈ ਆਪਣੀ ਆਉਣ ਵਾਲੀ ਫ਼ਿਲਮ ‘83’ ‘ਚ ਕਪਿਲ ਦੇਵ ਦੇ ਲੁੱਕ ਨੂੰ ਸੋਸ਼ਲ ਮੀਡੀਆ ‘ਤੇ ਰਿਲੀਜ਼ ਕਰ ਦਿੱਤਾ ਹੈ। ਇਸ ਲੁੱਕ ਨੂੰ ਰਣਵੀਰ ਸਿੰਘ ਨੇ ਖ਼ੁਦ ਰਿਲੀਜ਼ ਕੀਤਾ ਹੈ, ਜਿਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵੀ ਦਿੱਤਾ ਹੈ। ਪੋਸਟਰ ਨੂੰ ਦੇਖ ਕੇ ਤੁਸੀ ਪਹਿਲੀ ਵਾਰ ‘ਚ ਰਣਵੀਰ ਸਿੰਘ ਨੂੰ ਪਛਾਣ ਹੀ ਨਹੀਂ ਪਾਓਗੇ। ਉਨ੍ਹਾਂ ਨੇ ਕਪਿਲ ਦੇਵ ਨੂੰ ਆਪਣੇ ‘ਚ ਢਾਲ ਲਿਆ। ਅਜਿਹਾ ਪਹਿਲੀ ਵਾਰ ਨਹੀਂ ਜਦੋਂ ਰਣਵੀਰ ਨੇ ਕਿਸੇ ਕਿਰਦਾਰ ਨੂੰ ਆਪਣੇ ‘ਚ ਢਾਲ ਲਿਆ ਹੋਵੇ। ਆਪਣੀਆਂ ਫ਼ਿਲਮਾਂ ‘ਚ ਅਕਸਰ ਹੀ ਰਣਵੀਰ ਅਜਿਹਾ ਕਰਦੇ ਹਨ। ਪੋਸਟਰ ਨੂੰ ਦੇਖ ਕੇ ਤੁਸੀਂ ਰਣਵੀਰ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਪਾਓਗੇ। ਪੋਸਟਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਫ਼ਿਲਮ 83 ਰਣਵੀਰ ਦੇ ਕਰੀਅਰ ਦੀ ਸਭ ਤੋਂ ਯਾਦਗਾਰ ਫ਼ਿਲਮਾਂ ‘ਚ ਇੱਕ ਰਹੇਗੀ। ਫ਼ਿਲਮ ਦਾ ਡਾਇਰੈਕਸ਼ਨ ਕਬੀਰ ਖ਼ਾਨ ਕਰ ਰਹੇ ਹਨ, ਜਿਸ ‘ਚ ਰਣਵੀਰ ਦੀ ਪਤਨੀ ਦਾ ਰੋਲ ਇੱਕ ਵਾਰ ਫੇਰ ਉਸ ਦੀ ਰੀਅਲ ਲਾਈਫ ਵਾਈਫ ਦੀਪਿਕਾ ਪਾਦੁਕੋਣ ਨਿਭਾਵੇਗੀ। ਫ਼ਿਲਮ 10 ਅਪਰੈਲ ਨੂੰ 2020 ‘ਚ ਰਿਲੀਜ਼ ਹੋਵੇਗੀ।