ਮੁੰਬਈ: ਅੱਜ-ਕਲ੍ਹ ਰਣਵੀਰ ਸਿੰਘ ਦੇ ਸਿਤਾਰੇ ਬੁਲੰਦੀ ‘ਤੇ ਹੈ। ਪਿਛਲੇ ਸਾਲ ਪਹਿਲਾਂ ਦੀਪਿਕਾ ਨਾਲ ਲੰਬੇ ਰਿਲੇਸ਼ਨ ਤੋਂ ਬਾਅਦ ਵਿਆਹ ਅਤੇ ਫੇਰ 28 ਦਸੰਬਰ ਨੂੰ ਬਾਕਸਆਫਿਸ ‘ਤੇ ‘ਸਿੰਬਾ’ ਨਾਲ ਧਮਾਕਾ। ਅਜਿਹਾ ਹੀ ਇੱਕ ਹੋਰ ਧਮਾਕਾ ਕਰਨ ਲਈ ਰਣਵੀਰ ਇੱਕ ਵਾਰ ਫੇਰ ਤਿਆਰ ਹੈ ਉਹ ਵੀ 14 ਫਰਵਰੀ ਯਾਨੀ ਵੈਲਨਟਾਈਨ ਡੇਅ 'ਤੇ।
ਜੀ ਹਾਂ, ਜਿੱਥੇ ਇਸ ਦਿਨ ਲੋਕ ਆਪਣੇ ਪਿਆਰ ਦਾ ਇਜ਼ਹਾਰ ਕਰਨਗੇ। ਉੱਥੇ ਹੀ ਸਿੰਬਾ ਰਣਵੀਰ ਦੀ ਸਾਲ ਦੀ ਪਹਿਲੀ ਫ਼ਿਲਮ ‘ਗਲੀ ਬੁਆਏ’ ਵੀ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ‘ਚ ਰਣਵੀਰ ਦੇ ਨਲਾ ਆਲਿਆ ਭੱਟ ਹੈ ਅਤੇ ਦੋਵੇਂ ਸਟਾਰ ਫ਼ਿਲਮ ਦੇ ਪ੍ਰਮੋਸ਼ਨ ‘ਚ ਲੱਗੇ ਹੋਏ ਹਨ।
ਹਾਲ ਹੀ ‘ਚ ਦੋਵੇਂ ਫ਼ਿਲਮ ਦੀ ਟੀਮ ਦੇ ਨਾਲ ਬਰਲੀਨ ਫ਼ਿਲਮ ਫੇਸਟ ‘ਚ ਪਹੁੰਚੇ ਜਿੱਥੇ ‘ਗਲੀ ਬੁਆਏ’ ਦੀ ਸਪੈਸ਼ਲ ਸਕ੍ਰੀਨਿੰਗ ਕੀਤੀ ਗਈ ਅਤੇ ਫ਼ਿਲਮ ਦੇ ਸਾਰੇ ਸ਼ੋਅ ਹਾਊਸਫੁਲ ਰਹੇ। ਰਣਵੀਰ ਨੇ ਆਪਣੇ ਬਿਜ਼ੀ ਸੈਡੀਊਲ ਚੋਂ ਵੀ ਦੀਪਿਕਾ ਨੂੰ ਪੂਰਾ ਸਮਾਂ ਦਿੱਤਾ ਅਤੇ ਹੁਣ ਉਹ ਵਿਆਹ ਤੋਂ ਬਾਅਦ ਪਹਿਲੀ ਵਾਰ ਦੀਪਿਕਾ ਨਾਲ ਇਸ ਖਾਸ ਦਿਨ ਨੂੰ ‘ਗਲੀ ਬੁਆਏ’ ਦੀ ਸਪੈਸ਼ਲ ਸਕ੍ਰੀਨਿੰਗ ਦੇਖ ਕੇ ਮਨਾਉਣਗੇ।
ਇਸ ਬਾਰੇ ਰਣਵੀਰ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਖੁਦ ਦੱਸਿਆ। ‘ਗਲੀ ਬੁਆਏ’ ਦੇ ਟ੍ਰੇਲਰ ਅਤੇ ਗਾਣੇ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ। ਅਜਿਹੇ ‘ਚ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਫ਼ਿਲਮ ਸਾਲ ਦੀ ਸਭ ਤੋਂ ਵੱਡੀ ਓਪਨਰ ਰਹੀ ਸਕਦੀ ਹੈ।