ਸਿੰਬਾ ਰਣਵੀਰ ਦੀ ਤਸਵੀਰ ਹੋਈ ਵਾਇਰਲ, ਹੋ ਸਕਦਾ ਵੱਡਾ ਐਲਾਨ
ਏਬੀਪੀ ਸਾਂਝਾ | 27 Mar 2019 05:28 PM (IST)
ਮੁੰਬਈ: ਇਸ ਸਮੇਂ ਰਣਵੀਰ ਸਿੰਘ ਫ਼ਿਲਮ ‘83’ ਦੀ ਸ਼ੂਟਿੰਗ ‘ਚ ਰੁੱਝੇ ਹਨ। ਇਸੇ ਦੌਰਾਨ ਉਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ‘ਚ ਉਨ੍ਹਾਂ ਦਾ ਰੂਪ ਕਾਫੀ ਵੱਖਰਾ ਨਜ਼ਰ ਆ ਰਿਹਾ ਹੈ। ਰਣਵੀਰ ਦਾ ਇਹ ਰੂਪ ਕਿਸੇ ਫ਼ਿਲਮ ਲਈ ਨਹੀਂ। ਸਿੰਬਾ ਐਕਟਰ ਇਨ੍ਹੀਂ ਦਿਨੀਂ ਮੁੰਬਈ ਦੇ ਸਟੂਡੀਓ ‘ਚ ਸੀਕ੍ਰੇਟ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਫੋਟੋ ‘ਚ ਰਣਵੀਰ ਬਲੈਕ ਕਲਰ ਸੂਟ ‘ਚ ਨਜ਼ਰ ਆ ਰਹੇ ਹਨ। ਇਸ ਨੂੰ ਦੇਖ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਸ਼ੂਟ ਕਿਸੇ ਐਡ ਦਾ ਹੋ ਸਕਦਾ ਹੈ। ਇਸ ਬਾਰੇ ਅਜੇ ਕੋਈ ਐਲਾਨ ਨਹੀਂ ਹੋਇਆ। ਹੋ ਸਕਦਾ ਹੈ ਕਿ ਰਣਵੀਰ ਜਲਦੀ ਹੀ ਇਸ ਦਾ ਐਲਾਨ ਕਰ ਦੇਣ। ਫਿਲਹਾਲ ਰਣਵੀਰ ਨੇ ‘83’ ਤੋਂ ਇਲਾਵਾ ‘ਤਖ਼ਤ’ ਸਾਈਨ ਕੀਤੀ ਹੋਈ ਹੈ। ਇਸ ‘ਤੇ ਕਰਨ ਜੌਹਰ ਅਜੇ ਕੁਝ ਕੰਮ ਕਰ ਰਹੇ ਹਨ। ‘ਤਖ਼ਤ’ ਅਗਲੇ ਸਾਲ ਰਿਲੀਜ਼ ਹੋਣੀ ਹੈ।