ਨਵੀਂ ਦਿੱਲੀ: ਅੱਜ ਸਵੇਰੇ ਹੀ ਅਸੀਂ ਤੁਹਾਨੂੰ ਖ਼ਬਰ ਦਿੱਤੀ ਸੀ ਕਿ ਅੱਜ ਯਾਨੀ 27 ਮਾਰਚ ਨੂੰ ਬਾਲੀਵੁੱਡ ਐਟਰਸ ਉਰਮੀਲਾ ਮਾਤੋਂਡਕਰ ਕਾਂਗਰਸ ‘ਚ ਸ਼ਾਮਲ ਹੋ ਰਹੀ ਹੈ। ਉਰਮੀਲਾ ਨੇ ਰਾਹੁਲ ਗਾਂਧੀ ਦੀ ਮੋਜੂਦਗੀ ‘ਚ ਕਾਂਗਰਸ ਪਾਰਟੀ ਦੀ ਮੈਂਬਰਸ਼ੀਪ ਸਵੀਕਾਰ ਕੀਤੀ। ਇਸ ਦੌਰਾਨ ਦੀ ਇੱਕ ਤਸਵੀਰ ਕਾਂਗਰਸ ਦੇ ਅੋਫੀਸ਼ੀਅਲ ਟਵਿਟਰ ‘ਤੇ ਸ਼ੇਅਰ ਕੀਤੀ ਹੈ।


ਉਰਮੀਲਾ ਦੇ ਨਾਲ ਇਸ ਫੋਟੋ ‘ਚ ਰਾਹੁਲ ਗਾਂਧੀ ਨਜ਼ਰ ਆ ਰਹੇ ਹਨ ਅਤੇ ਉਹ ਫੁਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾਸਵਾਗਤ ਕਰਦੇ ਨਜ਼ਰ ਆ ਰਹੇ ਹਨ। ਮਾਤੋਂਡਕਰ ਨੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਨਾਲ ਵੀ ਗੱਲ ਕੀਤੀ।

ਕਾਂਗਰਸ ‘ਚ ਮਸਤ-ਮਸਤ ਉਰਮੀਲਾ ਸ਼ਾਮਲ ਤਾਂ ਹੋ ਗਈ ਹੈ ਪਰ ਉਹ ਕਿਥੋਂ ਚੋਣ ਲੜੇਗੀ ਇਸ ‘ਤੇ ਅਜੇ ਕੋਈ ਖੁਲਾਸਾ ਨਹੀ ਹੋਇਆ ਹੈ। ਪਰ ਖ਼ਬਰਾਂ ਨੇ ਕਿ ਕਾਂਗਰਸ ਉਰਮੀਲਾ ਨੂੰ ਉੱਤਰੀ ਮੁੰਬਈ ਤੋਂ ਲੋਕਸਭਾ ਸੀਟ ‘ਤੇ ਚੋਣਾਂ ‘ਚ ਖੜ੍ਹਾ ਕਰ ਸਕਦੀ ਹੈ।