ਨਵੀਂ ਦਿੱਲੀ: ਦਿੱਲੀ ‘ਚ ਕਾਂਗਰਸ ਤੇ ਆਮ ਆਦਮੀ ਪਾਰਟੀ ‘ਚ ਗਠਜੋੜ ਨੂੰ ਲੈ ਕੇ ਅੱਜ ਰਸਮੀ ਐਲਾਨ ਹੋ ਸਕਦਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੱਲ੍ਹ ਰਾਤ ਹੀ ਰਾਜਸਥਾਨ ਤੋਂ ਪਰਤੇ ਹਨ। ਉਹ ਅੱਜ ਇਸ ਮਾਮਲੇ ‘ਤੇ ਫਾਈਨਲ ਮੋਹਰ ਲਾ ਦੇਣਗੇ। ਇਸ ਤੋਂ ਪਹਿਲਾਂ ਕਾਂਗਰਸ ਦੇ ਦਿੱਲੀ ਇੰਚਾਰਜ ਪੀਸੀ ਚਾਕੋ ਤੇ ਸੂਬਾ ਪ੍ਰਧਾਨ ਸ਼ੀਲਾ ਦਿਕਸ਼ਿਤ ਨੇ ਪਰਸੋਂ ਰਾਹੁਲ ਗਾਂਧੀ ਨਾਲ ਬੈਠਕ ਕੀਤੀ ਸੀ।

ਖ਼ਬਰਾਂ ਨੇ ਕਿ ਦਿੱਲੀ ‘ਚ ਕਾਂਗਰਸ, ਆਮ ਆਦਮੀ ਪਾਰਟੀ ਨੂੰ 4 ਸੀਟਾਂ ਦੇਣ ਨੂੰ ਤਿਆਰ ਹੈ। ਕਾਂਗਰਸ ਇੰਚਾਰਜ ਪੀਸੀ ਚਾਕੋ ਨੇ ਮੰਗਲਵਾਰ ਨੂੰ ਕਿਹਾ, “ਰਾਹੁਲ ਜੀ ਰਾਜਸਥਾਨ ‘ਚ ਹਨ ਤੇ ਉਹ ਦੇਰ ਰਾਤ ਵਾਪਸ ਆਉਣਗੇ। ਇਸ ਲਈ ਉਹ ਸਾਨੂੰ ਕੱਲ੍ਹ ਦੱਸਣਗੇ ਕਿ ਕੀ ਕਰਨਾ ਹੈ। ਗਠਜੋੜ ‘ਤੇ ਫੈਸਲਾ ਕੱਲ੍ਹ ਹੋ ਸਕਦਾ ਹੈ।”

ਉਧਰ, ਇਸ ਬਾਰੇ ਸ਼ੀਲਾ ਦਾ ਕਹਿਣਾ ਹੈ, “ਜਦੋਂ ਕੁਝ ਹੋਵੇਗਾ ਤੁਹਾਨੂੰ ਸੂਚਨਾ ਦੇ ਦਿੱਤੀ ਜਾਵੇਗੀ।” ਕਾਂਗਰਸ ਕਮੇਟੀ ਦੀ ਪ੍ਰਧਾਨ ਸ਼ੀਲਾ ਦਿਕਸ਼ਿਤ ਤੇ ਹੋਰ ਕੁਝ ਨੇਤਾ ਗਠਜੋੜ ਦੇ ਪੱਖ ‘ਚ ਨਹੀਂ ਹਨ ਜਦਕਿ ਕਾਂਗਰਸ ਦੇ ਕੁਝ ਨੇਤਾ 'ਆਪ' ਨਾਲ ਗਠਜੋੜ ਕਰਨਾ ਚਾਹੁੰਦੇ ਹਨ।