ਬੀਜੇਪੀ ਨੇ ਐਲਾਨੇ 39 ਹੋਰ ਉਮੀਦਵਾਰ, ਵੇਖੋ ਲਿਸਟ
ਏਬੀਪੀ ਸਾਂਝਾ | 26 Mar 2019 07:20 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਲੋਕ ਸਭਾ ਚੋਣਾਂ ਲਈ ਬੀਜੇਪੀ ਨੇ ਆਪਣੇ 39 ਹੌਰ ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਹਨ। ਇਸ ਵਾਰ ਬੀਜੇਪੀ ਨੇ ਉੱਤਰ ਪ੍ਰਦੇਸ਼ ਵਿੱਚ ਮੇਨਿਕਾ ਗਾਂਧਾ ਤੇ ਉਨ੍ਹਾਂ ਦੇ ਪੁੱਤਰ ਵਰੁਣ ਗਾਂਧੀ ਦੀਆਂ ਸੀਟਾਂ ਦੀ ਅਦਲਾ-ਬਦਲੀ ਕਰ ਦਿੱਤੀ ਹੈ। ਬੀਜੇਪੀ ਨੇ ਮੇਨਿਕਾ ਗਾਂਧੀ ਨੂੰ ਸੁਲਤਾਨਪੁਰ ਤੇ ਵਰੁਣ ਗਾਂਧੀ ਨੂੰ ਪੀਲੀਭੀਤ ਤੋਂ ਟਿਕਟ ਦਿੱਤੀ ਹੈ। ਹਾਲੇ ਮੇਨਿਕਾ ਪੀਲੀਭੀਤ ਤੇ ਵਰੁਣ ਸੁਲਤਾਨਪੁਰ ਤੋਂ ਸਾਂਸਦ ਹਨ। ਇਸ ਲਿਸਟ ਵਿੱਚ ਵੱਡੀ ਗੱਲ ਇਹ ਹੈ ਕਿ ਬੀਜੇਪੀ ਨੇ ਕਾਨਪੁਰ ਤੋਂ ਸੀਨੀਅਰ ਲੀਡਰ ਮੁਰਲੀ ਮਨੋਹਰ ਜੋਸ਼ੀ ਦੀ ਟਿਕਟ ਕੱਟ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਰਟੀ ਨੇ ਗਾਂਧੀਨਗਰ ਤੋਂ ਸੀਨੀਅਰ ਲੀਡਰ ਲਾਲ ਕ੍ਰਿਸ਼ਣ ਅਡਵਾਨੀ ਦੀ ਵੀ ਟਿਕਟ ਕੱਟ ਦਿੱਤੀ ਹੈ। ਗੁਜਰਾਤ ਦੇ ਗਾਂਧੀਨਗਰ ਤੋਂ ਇਸ ਵਾਰ ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਚੋਣ ਲੜਨਗੇ। ਵੇਖੋ ਹੋਰ ਐਲਾਨੇ ਗਏ 39 ਉਮੀਦਵਾਰਾਂ ਦੀ ਲਿਸਟ-