ਕਾਂਗਰਸ ‘ਚ ਸ਼ਾਮਲ ਹੋ ਉੱਤਰੀ ਮੁੰਬਈ ਤੋਂ ਚੋਣ ਲੜੇਗੀ ਉਰਮਿਲਾ ਮਾਤੌਂਡਕਰ
ਏਬੀਪੀ ਸਾਂਝਾ | 27 Mar 2019 10:49 AM (IST)
ਮੁੰਬਈ: ਚੋਣਾਂ ਦੇ ਦੌਰ ‘ਚ ਹਰ ਪਾਰਟੀ ਵੋਟਰਾਂ ਨੂੰ ਆਪਣੇ ਵੱਲ ਖਿੱਚਣ ‘ਚ ਕੋਈ ਕਸਰ ਨਹੀ ਛੱਡ ਰਹੀ ਅਜਿਹੇ ‘ਚ ਪਾਰਟੀਆਂ ਫੇਮਸ ਚਿਹਰੇ ਨੂੰ ਚੋਣ ਮੈਦਾਨ ‘ਚ ਉਤਾਰ ਰਹੀ ਹੈ। ਇਸ ਲਿਸਟ ‘ਚ ਹੁਣ ਬਾਲੀਵੁੱਡ ਐਕਟਰਸ ਉਰਮਿਲਾ ਮਾਤੋਂਡਕਰ ਦਾ ਨਾਂਅ ਵੀ ਸ਼ਾਮਲ ਹੋ ਗਿਆ ਹੈ। ਜੀ ਹਾਂ, ਉਰਮੀਲਾ ਨੇ ਕਾਂਗਰਸ ਦਾ ਹੱਥ ਫੜ੍ਹ ਕੇ ਸਿਆਸਤ ‘ਚ ਦਸਤੱਕ ਦੇਣ ਜਾ ਰਹੀ ਹੈ। ਉਹ ਕਾਂਗਰਸ ਸੀਟ ‘ਤੇ ਉੱਤਰੀ ਮੁੰਬਈ ਤੋਂ ਚੋਣ ਲੜੇਗੀ। ਇਸ ਸਿਲਸਿਲੇ ‘ਚ ਉਰਮੀਲਾ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਸਕਦੀ ਹੈ। ਵਿਰੋਧੀ ਧੀਰਾਂ ਦੀ ਗੱਲ ਕਰੀਏ ਤਾਂ ਇਸ ਸੀਟ ‘ਤੇ ਸ਼ਿਲਪਾ ਸ਼ਿੰਦੇ ਅਤੇ ਮਰਾਠੀ ਕਲਾਕਾਰ ਆਸਾਵਰੀ ਜੋਸ਼ੀ ਵੀ ਚੋਣ ਮੈਦਾਨ ‘ਚ ਉਤਰ ਸਕਦੇ ਹਨ। ਕਾਂਗਰਸੀ ਨੇਤਾਵਾਂ ਦਾ ਮਨਣਾ ਹੈ ਕਿ ਉਮਰੀਲਾ ਇਸ ਸੀਟ ‘ਚ ਭਾਰੀ ਵੋਟਾਂ ਨਾਲ ਜਿੱਤ ਦਰਜ ਕਰ ਲਵੇਗੀ। ਮੁੰਬਈ ਉੱਤਰੀ ਤੋਂ ਐਕਟਰ ਗੋਵਿੰਦਾ ਵੀ ਕਾਂਗਰਸ ਟਿਕਟ ‘ਤੇ ਚੋਣ ਲੜ ਹੁੱਕੇ ਹਨ। ਗੋਵਿੰਦਾ ਨੇ 2004 ਦੀ ਲੋਕਸਭਾ ਚੋਣਾਂ ‘ਚ ਇਸ ਸੀਟ ‘ਤੇ 5 ਵਾਰ ਸੰਸਦ ਰਹੇ ਰਾਮ ਨਾਈਕ ਨੂੰ ਹਰਾਇਆ ਸੀ। 2009 ‘ਚ ਇਸ ਸੀਟ ‘ਤੇ ਸੰਜੇ ਨਿਰੂਪਮ ਸੰਸਦ ਬਣੇ ਅਤੇ 2014 ‘ਚ ਇਹ ਸੀਟ ਫੇਰ ਕਾਂਗਰਸ ਦੇ ਹੱਥੋਂ ਨਿਕਲ ਗਈ। ਮੁੰਬਈ ‘ਚ 29 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ।