ਮਿਥੁਨ ਚੱਕਰਵਰਤੀ ਦੇ ਬੇਟੇ ਖ਼ਿਲਾਫ਼ ਰੇਪ ਕੇਸ ਦਰਜ, ਮਾਂ ਨੂੰ ਵੀ ਦੱਸਿਆ ਆਰੋਪੀ
ਏਬੀਪੀ ਸਾਂਝਾ | 17 Oct 2020 01:32 PM (IST)
ਇਕ ਔਰਤ ਨੇ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਮਿਥੁਨ ਚੱਕਰਵਰਤੀ ਦੇ ਬੇਟੇ ਮਹਾਅਕਸ਼ੇ ਉਰਫ ਮੀਮੋਹ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਮੀਮੋਹ ਦੀ ਮਾਂ (ਮਿਥੁਨ ਦੀ ਪਤਨੀ) ਅਤੇ ਸਾਬਕਾ ਅਭਿਨੇਤਰੀ ਯੋਗਿਤਾ ਬਾਲੀ ਨੂੰ ਸਹਿ ਮੁਲਜ਼ਮ ਵੀ ਬਣਾਇਆ ਹੈ।
ਮੁੰਬਈ: ਇਕ ਔਰਤ ਨੇ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਮਿਥੁਨ ਚੱਕਰਵਰਤੀ ਦੇ ਬੇਟੇ ਮਹਾਅਕਸ਼ੇ ਉਰਫ ਮੀਮੋਹ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਮੀਮੋਹ ਦੀ ਮਾਂ (ਮਿਥੁਨ ਦੀ ਪਤਨੀ) ਅਤੇ ਸਾਬਕਾ ਅਭਿਨੇਤਰੀ ਯੋਗਿਤਾ ਬਾਲੀ ਨੂੰ ਸਹਿ ਮੁਲਜ਼ਮ ਵੀ ਬਣਾਇਆ ਹੈ। ਸ਼ਿਕਾਇਤਕਰਤਾ ਔਰਤ ਨੇ ਦਾਅਵਾ ਕੀਤਾ ਹੈ ਕਿ ਉਹ ਸਾਲ 2015 ਤੋਂ ਮੀਮੋਹ ਨਾਲ ਰਿਸ਼ਤੇ ਵਿੱਚ ਸੀ। ਮੀਮੋਹ ਨੇ ਉਸ ਨਾਲ ਵਿਆਹ ਕਰਾਉਣ ਦਾ ਵਾਅਦਾ ਕੀਤਾ ਅਤੇ ਫਿਰ ਇਨਕਾਰ ਕਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਮੀਮੋਹ ਨੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਜ਼ਬਰਦਸਤੀ ਉਸ ਨੂੰ ਸ਼ਰਾਬ ਪਿਲਾ ਕੇ ਸਰੀਰਕ ਸੰਬੰਧ ਬਣਾਏ। Bigg boss 14: ਆਪਣੇ ਐਵਿਕਸ਼ਨ 'ਤੇ ਪਹਿਲੀ ਵਾਰ ਬੋਲੀ ਸਾਰਾ ਗੁਰਪਾਲ, ਵੀਡੀਓ 'ਚ ਸੁਣੋ ਕੀ ਕਿਹਾ ਔਰਤ ਨੇ ਦੋਸ਼ ਲਾਇਆ ਕਿ ਜਦੋਂ ਉਹ ਗਰਭਵਤੀ ਹੋਈ, ਮੀਮੋਹ ਨੇ ਉਸ ਨੂੰ ਅਬੋਰਸ਼ਨ ਕਰਨ ਲਈ ਮਜਬੂਰ ਕੀਤਾ ਅਤੇ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਨੇ ਉਸ ਨੂੰ ਕੁਝ ਗੋਲੀਆਂ ਦਿੱਤੀਆਂ ਜਿਸ ਕਾਰਨ ਉਸ ਦਾ ਅਬੋਰਸ਼ਨ ਹੋ ਗਿਆ। ਔਰਤ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਹ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਜਾ ਰਹੀ ਸੀ ਤਾਂ ਮੀਮੋਹ ਦੀ ਮਾਂ ਨੇ ਉਸ ਨੂੰ ਧਮਕੀ ਦਿੱਤੀ। ਸਿਨੇਮਾ ਘਰ ਖੁਲ੍ਹਣ 'ਤੇ ਲੋਕਾਂ ਦੀ ਕੀ ਹੈ ਪ੍ਰਤੀਕ੍ਰਿਆ? 36 ਸਾਲਾ ਮੀਮੋਹ ਦਾ ਵਿਆਹ ਟੀਵੀ ਅਦਾਕਾਰਾ ਮਦਾਲਸਾ ਸ਼ਰਮਾ ਨਾਲ ਸਾਲ 2018 ਵਿੱਚ ਹੋਇਆ ਸੀ। ਮੀਮੋਹ ਨੇ ਸਾਲ 2008 ਵਿੱਚ 'ਜਿੰਮੀ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। 'ਭੂਤ 3 ਡੀ', 'ਲੂਟ' ਅਤੇ 'ਇਸ਼ਕੇਦਾਰਿਆਂ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ