ਨਵੀਂ ਦਿੱਲੀ: ਆਪਣੇ ਗਾਣਿਆਂ ਤੇ ਰੈਪ ਸੌਂਗਸ ਨਾਲ ਪੰਜਾਬੀ-ਹਿੰਦੀ ਇੰਡਸਟਰੀ ‘ਚ ਨਾਂ ਕਮਾ ਚੁੱਕੇ ਸਿੰਗਰ-ਰੈਪਰ ਬਾਦਸ਼ਾਹ ਨੇ ਰੋਲਸ ਰਾਇਲ ਕਾਰ ਖਰੀਦੀ ਹੈ। ਉਨ੍ਹਾਂ ਨੇ ਇਸ ਬਾਰੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, “ਆਪਣਾ ਟਾਈਮ ਆ ਗਿਆ”। ਬਾਦਸ਼ਾਹ ਨੇ ਕਾਰ ਦੀ ਫੋਟੋ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ ਜਿਸ ਦੀ ਕੀਮਤ 6.46 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਬਾਦਸ਼ਾਹ ਨੇ ਫੋਟੋ ਨੂੰ ਕੈਪਸ਼ਨ ਦੇ ਲਿਖਿਆ, “ਲੰਬੇ ਸਫਰ ਦੀ ਸ਼ੁਰੂਆਤ ‘ਚ ਸਾਡੇ ਪਰਿਵਾਰ ‘ਚ ਕਾਰ ਦਾ ਸਵਾਗਤ ਹੈ।” ਬਾਦਸ਼ਾਹ ਦੇ ਪਰਿਵਾਰ ਨੇ ਇਸ ਕਾਰ ਨਾਲ ਤਸਵੀਰ ਕਲਿੱਕ ਕਰਵਾਈ ਹੈ ਜਿਸ ਨੂੰ ਉਨ੍ਹਾਂ ਨੇ ਆਪਣੇ ਫੈਨਸ ਲਈ ਸ਼ੇਅਰ ਕੀਤਾ ਹੈ। ਜਲਦੀ ਹੀ ਬਾਦਸ਼ਾਹ ਹਿੰਦੀ ਫ਼ਿਲਮਾਂ ‘ਚ ਐਕਟਿੰਗ ਕਰਦੇ ਵੀ ਨਜ਼ਰ ਆਉਣਗੇ। ਉਨ੍ਹਾਂ ਨਾਲ ਫ਼ਿਲਮ ‘ਚ ਸੋਨਾਕਸ਼ੀ ਸਿਨ੍ਹਾ, ਵਰੁਣ ਸ਼ਰਮਾ ਤੇ ਅਨੂੰ ਕਪੂਰ ਹੋਣਗੇ। ਇਹ ਫ਼ਿਲਮ ਇੱਕ ਲਾਈਫ ਇੰਟਰਟੇਨਰ ਹੈ ਜਿਸ ਦਾ ਟਾਈਟਲ ਤੈਅ ਹੋਣਾ ਅਜੇ ਬਾਕੀ ਹੈ।