ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ‘ਚ ਇੱਕ ਮਈ ਨੂੰ ਕੁਝ ਨਿਯਮ ਬਦਲ ਗਏ ਹਨ। ਅਸਲ ‘ਚ ਇਸ ਦਾ ਅਸਰ ਤੁਹਾਡੇ ‘ਤੇ ਵੀ ਪੈਣ ਵਾਲਾ ਹੈ। ਬਦਲੇ ਨਿਯਮ ਨਾਲ ਗਾਹਕਾਂ ਨੂੰ ਫਾਈਦੇ ਦੇ ਨਾਲ-ਨਾਲ ਨੁਕਸਾਨ ਵੀ ਹੋਣ ਵਾਲਾ ਹੈ।

ਹੁਣ ਐਸਬੀਆਈ ਦੇਸ਼ ਦਾ ਪਹਿਲਾ ਅਜਿਹਾ ਬੈਂਕ ਬਣ ਗਿਆ ਹੈ ਜਿਸ ਨੇ ਤੁਹਾਡੇ ਲੋਨ ਤੇ ਡਿਪੋਜ਼ਿਟ ਰੇਟ ਨੂੰ ਸਿੱਧੇ ਆਰਬੀਆਈ ਦੇ ਰੇਪੋ ਰੇਟ ਨਾਲ ਜੋੜ ਦਿੱਤਾ ਹੈ। ਬੈਂਕ ਦੇ ਇਸ ਕਦਮ ਨਾਲ ਐਸਬੀਆਈ ਗਾਹਕਾਂ ਨੂੰ ਸਸਤਾ ਲੋਕ ਮਿਲ ਸਕਦਾ ਹੈ ਪਰ ਨਾਲ ਹੀ ਹੁਣ SBI ਦੇ ਸੇਵਿੰਗ ਅਕਾਉਂਟ ‘ਤੇ ਗਾਹਕਾਂ ਨੂੰ ਪਹਿਲਾਂ ਨਾਲੋਂ ਘੱਟ ਵਿਆਜ਼ ਮਿਲੇਗਾ।

ਸਾਫ਼ ਸ਼ਬਦਾਂ ‘ਚ ਕਹੀਏ ਤਾਂ ਅੱਜ ਤੋਂ ਸਾਰੇ ਗਾਹਕਾਂ ਨੂੰ ਆਪਣੇ ਸੇਵਿੰ ਅਕਾਉਂਟ ‘ਤੇ ਘੱਟ ਵਿਆਜ ਮਿਲੇਗਾ। ਦੇਸ਼ ਦੇ ਕਰੋੜਾਂ ਗਾਹਕ ਬੈਂਕ ਦੇ ਫੈਸਲੇ ਨਾਲ ਪ੍ਰਭਾਵਿਤ ਹੋਣਗੇ।

SBI ਅੱਜ ਤੋਂ ਵਿਆਜ ਦਰ ਨੂੰ ਰੇਪੋ ਰੇਟ ਨਾਲ ਜੋੜ ਦਿੱਤਾ ਹੈ। ਯਾਨੀ RBI ਜਦੋਂ ਵੀ ਰੇਪੋ ਰੇਟ ‘ਚ ਬਦਲਾਅ ਕਰੇਗਾ, ਉਸ ਦਾ ਸਿੱਧਾ ਅਸਰ ਤੁਹਾਡੇ ਅਕਾਉਂਟ ‘ਤੇ ਪਵੇਗਾ। ਇਸ ਨਾਲ ਜਿੱਥੇ ਇੱਕ ਪਾਸੇ ਲੋਨ ਸਸਤਾ ਮਿਲੇਗਾ, ਉੱਥੇ ਹੀ ਬਚਤ ਖਾਤਾ ਧਾਰਕਾਂ ਨੂੰ ਝਟਕਾ ਲਗੇਗਾ ਕਿਉਂਕਿ ਇੱਕ ਲੱਖ ਰੁਪਏ ਤੋਂ ਜ਼ਿਆਦਾ ਅਕਾਉਂਟ ‘ਚ ਪੈਸੇ ਹੋਣ ਵਾਲਿਆਂ ਨੂੰ 3.25 ਫੀਸਦ ਵਿਆਜ ਮਿਲੇਗਾ ਜੋ ਪਹਿਲਾਂ 3.50 ਫੀਸਦ ਸੀ।