ਚੰਡੀਗੜ੍ਹ: ਬਾਲੀਵੁੱਡ ਸਿੰਗਰ ਤੇ ਰੈਪਰ ਬਾਦਸ਼ਾਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਸੋਮਵਾਰ ਸਵੇਰੇ ਪੰਜਾਬ ਤੋਂ ਦਿੱਲੀ ਆਉਣ ਵਾਲੇ ਹਾਈਵੇਅ 'ਤੇ ਬਾਦਸ਼ਾਹ ਦੀ ਕਾਰ ਦਾ ਅਕਸੀਡੈਂਟ ਹੋ ਗਿਆ। ਹਾਲਾਂਕਿ ਗਨੀਮਤ ਇਹ ਰਹੀ ਕਿ ਇਸ ਸੜਕ ਹਾਦਸੇ 'ਚ ਬਾਦਸ਼ਾਹ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ, ਪਰ ਇਸ ਦੌਰਾਨ ਬਾਦਸ਼ਾਹ ਦੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।


ਹਾਸਲ ਜਾਣਕਾਰੀ ਮੁਤਾਬਕ ਬਾਦਸ਼ਾਹ ਦੇ ਨਾਲ ਇਹ ਸੜਕ ਹਾਦਸਾ ਧੁੰਦ ਦੇ ਕਾਰਨ ਵਾਪਰਿਆ। ਬਾਦਸ਼ਾਹ ਸਰਹਿੰਦ ਤੋਂ ਦਿੱਲੀ ਵੱਲ ਨੂੰ ਜਾ ਰਹੇ ਸੀ। ਜਿਸ ਦੌਰਾਨ ਸੰਘਣੀ ਧੁੰਦ ਹੋਣ ਕਾਰਨ ਉਨ੍ਹਾਂ ਦੀ ਕਾਰ ਪੁਲ਼ ਦੇ ਨਜ਼ਦੀਕ ਪਈ ਸਲੈਬ 'ਤੇ ਚੜ੍ਹ ਗਈ।

ਜਿੱਥੇ ਬਾਦਸ਼ਾਹ ਦਾ ਅਕਸੀਡੈਂਟ ਹੋਇਆ, ਉੱਥੇ ਪੁਲ਼ ਦੇ ਨਜ਼ਦੀਕ ਕਨਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਸੀ। ਇਸ ਹਾਦਸੇ ਨੂੰ ਲੈ ਕੇ ਫਿਲਹਾਲ ਬਾਦਸ਼ਾਹ ਵਲੋਂ ਕੋਈ ਸਟੇਟਮੈਂਟ ਨਹੀਂ ਆਇਆ।