Badshah Relationship: ਮਸ਼ਹੂਰ ਰੈਪਰ-ਗਾਇਕ ਬਾਦਸ਼ਾਹ ਨੂੰ ਹਾਲ ਹੀ 'ਚ ਵੈੱਬ ਸੀਰੀਜ਼ 'ਫ਼ੈਬੁਲਸ ਲਾਈਵਸ ਆਫ਼ ਬਾਲੀਵੁੱਡ ਵਾਈਵਸ' 'ਚ ਦੇਖਿਆ ਗਿਆ ਸੀ। ਇਸ ਸ਼ੋਅ 'ਚ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਬਾਦਸ਼ਾਹ ਨੇ ਕਰਨ ਜੌਹਰ ਦੇ ਸਾਹਮਣੇ ਆਪਣਾ ਸਟੇਟਸ 'ਸਿੰਗਲ' ਦੱਸਿਆ ਸੀ। ਦੂਜੇ ਪਾਸੇ ਜਦੋਂ ਬਾਦਸ਼ਾਹ ਨੇ ਆਪਣੇ ਆਪ ਨੂੰ ਸਿੰਗਲ ਦੱਸਿਆ ਤਾਂ ਕਰਨ ਨੇ ਵੀ ਮਸਤੀ ਕਰਨ ਦੀ ਕੋਸ਼ਿਸ਼ ਕੀਤੀ। ਜੌਹਰ ਨੇ ਗਰੁੱਪ ਦੀ ਇਕੱਲੀ ਔਰਤ ਸੀਮਾ ਸਜਦੇਹ ਨਾਲ ਬੈਡ ਬੁਆਏ ਬਾਦਸ਼ਾਹ ਨੂੰ ਫਿਕਸ ਕਰਨ ਦੀ ਸ਼ਰਾਰਤ ਕੀਤੀ ਪਰ ਬਾਦਸ਼ਾਹ ਦਾ ਰਵੱਈਆ ਇਸ ਤੇ ਠੰਡਾ ਰਿਹਾ।
ਕਿਸ ਨੂੰ ਡੇਟ ਕਰ ਰਹੇ ਬਾਦਸ਼ਾਹ?
ਪਿੰਕਵਿਲਾ ਦੀ ਰਿਪੋਰਟ ਮੁਤਾਬਕ ਬਾਦਸ਼ਾਹ ਜਿਸ ਦਾ ਅਸਲੀ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ, ਹੁਣ ਸਿੰਗਲ ਨਹੀਂ ਹੈ। ਹਾਲਾਂਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੋਅ ਪ੍ਰੋਫਾਈਲ ਰੱਖਣਾ ਪਸੰਦ ਕਰਦੇ ਹਨ। ਪਰ ਰਿਪੋਰਟ ਮੁਤਾਬਕ ਬਾਦਸ਼ਾਹ ਦੇ ਜੀਵਨ ਨਾਲ ਜੁੜਿਆ ਇਕ ਅਹਿਮ ਵੇਰਵਾ ਸਾਹਮਣੇ ਆਇਆ ਹੈ। ਦਰਅਸਲ ਮਿਸਟਰ ਰੈਪਰ ਚੰਡੀਗੜ੍ਹ ਦੀ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨੂੰ ਡੇਟ ਕਰ ਰਹੇ ਹਨ।
ਕਿੱਥੇ ਸ਼ੁਰੂ ਹੋਈ ਲਵ ਲਾਈਫ਼?
ਪਿੰਕਵਿਲਾ ਦੀ ਰਿਪੋਰਟ ਮੁਤਾਬਕ ਬਾਦਸ਼ਾਹ ਨੇ ਦੱਸਿਆ, "ਰੈਪਰ ਇੱਕ ਸਾਲ ਤੋਂ ਇੱਕ ਪੰਜਾਬੀ ਅਭਿਨੇਤਰੀ ਨੂੰ ਡੇਟ ਕਰ ਰਿਹਾ ਹੈ। ਬਾਦਸ਼ਾਹ ਦੀ ਆਪਣੀ ਲੇਡੀ ਲਵ ਈਸ਼ਾ ਰਿਖੀ ਨਾਲ ਪਹਿਲੀ ਮੁਲਾਕਾਤ ਇੱਕ ਕਾਮਨ ਫ਼ਰੈਂਡ ਦੀ ਪਾਰਟੀ ਵਿੱਚ ਹੋਈ ਸੀ। ਪਾਰਟੀ ਦੌਰਾਨ ਦੋਹਾਂ ਦੀਆਂ ਅੱਖਾਂ ਚਾਰ ਹੋ ਗਈਆਂ ਅਤੇ ਗੱਲਬਾਤ ਸ਼ੁਰੂ ਹੋ ਗਈ। ਗੱਲਬਾਤ ਦੌਰਾਨ ਦੋਵਾਂ ਨੇ ਜਾਣਿਆ ਕਿ ਮਿਊਜ਼ਿਕ ਦੇ ਫ਼ਿਲਮਾਂ ਦੇ ਮਾਮਲੇ `ਚ ਦੋਵਾਂ ਦਾ ਟੇਸਟ ਇੱਕੋ ਜਿਹਾ ਹੈ। ਅਤੇ ਜਲਦੀ ਹੀ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਹਾਲਾਂਕਿ ਦੋਵੇਂ ਲਵ ਬਰਡ ਹੌਲੀ-ਹੌਲੀ ਰਿਸ਼ਤੇ ਵਿੱਚ ਅੱਗੇ ਵਧਣਾ ਚਾਹੁੰਦੇ ਹਨ ਪਰ ਇਸ ਸਭ ਦੇ ਵਿਚਕਾਰ ਬਾਦਸ਼ਾਹ ਅਤੇ ਈਸ਼ਾ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ। ਮੈਂ ਪਰਿਵਾਰ ਵਾਲਿਆਂ ਨੂੰ ਵੀ ਦੱਸ ਦਿੱਤਾ ਹੈ ਅਤੇ ਹਰ ਕੋਈ ਇਸ ਤੋਂ ਖੁਸ਼ ਹੈ।
ਕੌਣ ਹੈ ਬਾਦਸ਼ਾਹ ਦੀ ਸਾਬਕਾ ਪਤਨੀ?
ਬਾਦਸ਼ਾਹ ਦੀ ਸਾਬਕਾ ਪਤਨੀ ਜੈਸਮੀਨ ਦੀ ਗੱਲ ਕਰੀਏ ਤਾਂ 2019 ਵਿੱਚ, ਉਨ੍ਹਾਂ ਦੇ ਵਿਆਹ ਵਿੱਚ ਖਟਾਸ ਆ ਗਈ ਅਤੇ ਕੋਰੋਨਾ ਦੌਰਾਨ ਹੋਏ ਲਾਕਡਾਊਨ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਹੋਰ ਖਰਾਬ ਕੀਤਾ ਸੀ। ਬਾਦਸ਼ਾਹ ਅਤੇ ਜੈਸਮੀਨ ਨੇ 2017 ਵਿੱਚ ਆਪਣੀ ਧੀ ਜੈਸੀ ਗ੍ਰੇਸ ਮਸੀਹ ਸਿੰਘ ਦਾ ਸਵਾਗਤ ਕੀਤਾ ਸੀ। ਜੈਸਮੀਨ ਹੁਣ ਆਪਣੀ ਧੀ ਜੈਸੀ ਨਾਲ ਲੰਡਨ ਸ਼ਿਫਟ ਹੋ ਗਈ ਹੈ।