ਚੰਡੀਗੜ੍ਹ: ਇੰਡੀਅਨ ਨੈਸ਼ਨਲ ਕਾਂਗਰਸ (INC) ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ੍ਹ ਰਹੇ ਮਲਿਕ ਅਰਜੁਨਖੜਗੇ ਅੱਜ ਚੰਡੀਗੜ੍ਹ ਆਉਣਗੇ। ਉਹ ਪੰਜਾਬ, ਹਰਿਆਣਾ ਅਤੇ ਹੋਰ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰਨਗੇ। ਜਿਵੇਂ-ਜਿਵੇਂ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ, ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੁੰਦਾ ਜਾ ਰਿਹਾ ਹੈ। ਪਿਛਲੇ 1-2 ਦਿਨਾਂ 'ਚ ਅਜਿਹੀ ਹੀ ਇਕ ਅਫਵਾਹ ਫੈਲੀ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਖੁਦ ਸੋਨੀਆ ਗਾਂਧੀ ਨੇ ਮਲਿਕ ਅਰਜੁਨਖੜਗੇ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ। ਇਹ ਵੀ ਅਫਵਾਹ ਹੈ ਕਿ ਮਲਿਕ ਅਰਜੁਨਖੜਗੇ ਨੇ ਸੋਨੀਆ ਗਾਂਧੀ ਦੇ ਕਹਿਣ 'ਤੇ ਹੀ ਨਾਮਜ਼ਦਗੀ ਭਰੀ ਸੀ। 



ਵੋਟਿੰਗ ਤੋਂ ਪਹਿਲਾਂ ਫੈਲ ਰਹੀਆਂ ਅਜਿਹੀਆਂ ਅਫਵਾਹਾਂ ਨੂੰ ਦੇਖਦੇ ਹੋਏ ਪ੍ਰਧਾਨ ਅਹੁਦੇ ਦੇ ਉਮੀਦਵਾਰ ਮਲਿਕ ਅਰਜੁਨਖੜਗੇ ਮੰਗਲਵਾਰ ਨੂੰ ਮੀਡੀਆ ਦੇ ਸਾਹਮਣੇ ਆਏ ਅਤੇ ਇਨ੍ਹਾਂ ਅਫਵਾਹਾਂ ਦਾ ਜਵਾਬ ਦਿੰਦੇ ਹੋਏ ਇਨ੍ਹਾਂ ਗੱਲਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ।


ਕਾਂਗਰਸ ਪ੍ਰਧਾਨ ਅਹੁਦੇ ਲਈ ਗਾਂਧੀ ਪਰਿਵਾਰ ਦੇ ਅਧਿਕਾਰਤ ਉਮੀਦਵਾਰ ਦੇ ਸਵਾਲ 'ਤੇ ਮਲਿਕ ਅਰਜੁਨਖੜਗੇ ਨੇ ਕਿਹਾ ਕਿ, "ਕਿਸੇ ਨੇ ਜਾਣਬੁੱਝ ਕੇ ਅਜਿਹੀਆਂ ਅਫਵਾਹਾਂ ਠਫੈਲਾਈਆਂ ਹਨ। ਉਸਦਾ ਮਕਸਦ ਸਿਰਫ ਪਾਰਟੀ ਨੂੰ ਬਦਨਾਮ ਕਰਨਾ ਹੈ। ਸੋਨੀਆ ਗਾਂਧੀ ਨੇ ਸਾਫ਼ ਕਿਹਾ ਹੈ ਕਿ ਉਹ ਪ੍ਰਧਾਨ ਦੀ ਚੋਣ ਵਿੱਚ ਹਿੱਸਾ ਨਹੀਂ ਲਵੇਗੀ। ਉਹ ਕਿਸੇ ਵੀ ਉਮੀਦਵਾਰ ਦੇ ਸਮਰਥਨ ਵਿੱਚ ਚੋਣ ਨਹੀਂ ਲੜਨ ਜਾ ਰਹੀ ਹੈ। ਸੋਨੀਆ ਨੇ ਮੇਰਾ ਨਾਂ ਸੁਝਾਇਆ, ਇਹ ਵੀ ਗਲਤ ਹੈ। ਮੈਂ ਅਜਿਹਾ ਕਦੇ ਨਹੀਂ ਕਿਹਾ। ਉਨ੍ਹਾਂ ਵੱਲੋਂ ਸ਼ੁਰੂ ਵਿੱਚ ਹੀ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਇਸ ਵਾਰ ਗਾਂਧੀ ਪਰਿਵਾਰ ਦਾ ਕੋਈ ਵੀ ਮੈਂਬਰ ਚੋਣ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਵੇਗਾ।"


ਇੱਥੇ ਕਾਂਗਰਸ ਪ੍ਰਧਾਨ ਦੀ ਚੋਣ ਦਾ ਪੂਰਾ ਪ੍ਰੋਗਰਾਮ ਹੈ


ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ। 30 ਸਤੰਬਰ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਸੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 8 ਅਕਤੂਬਰ ਸੀ। 17 ਅਕਤੂਬਰ ਨੂੰ ਵੋਟਾਂ ਪੈਣਗੀਆਂ ਜਦਕਿ ਚੋਣ ਨਤੀਜੇ 19 ਅਕਤੂਬਰ ਨੂੰ ਐਲਾਨੇ ਜਾਣਗੇ।


ਦੱਸ ਦੇਈਏ ਕਿ ਕੇਰਲ ਤੋਂ ਸੰਸਦ ਮੈਂਬਰ ਮਲਿਕ ਅਰਜੁਨਖੜਗੇ ਤੋਂ ਇਲਾਵਾ ਸ਼ਸ਼ੀ ਥਰੂਰ ਨੇ ਵੀ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਦਾਅਵਾ ਪੇਸ਼ ਕੀਤਾ ਹੈ। ਦੋਵਾਂ ਵਿਚਾਲੇ ਸਖਤ ਮੁਕਾਬਲੇ ਦੀ ਉਮੀਦ ਹੈ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਦੌੜ 'ਚ ਖੜਗੇ ਦੀ ਜਿੱਤ ਹੋਵੇਗੀ। ਇਸ ਦੇ ਪਿੱਛੇ ਉਸ ਦਾ ਗਾਂਧੀ ਪਰਿਵਾਰ ਦਾ ਕਰੀਬੀ ਰਿਸ਼ਤਾ ਦੱਸਿਆ ਜਾ ਰਿਹਾ ਹੈ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: