Sargun Mehta Ravi Dubey Video: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ। ਸਰਗੁਣ ਮਹਿਤਾ ਟੀਵੀ ਦੀ ਦੁਨੀਆ ਤੋਂ ਪੰਜਾਬੀ ਫਿਲਮਾਂ 'ਚ ਆਈ। ਅੱਜ ਉਸ ਦੀ ਪੰਜਾਬ 'ਚ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਦੇ ਨਾਲ ਨਾਲ ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਸਰਗੁਣ ਮਹਿਤਾ ਦਾ ਵਿਆਹ ਰਵੀ ਦੂਬੇ ਨਾਲ ਹੋਇਆ ਹੈ ਅਤੇ ਸਾਰਵੀ ਦੀ ਇਹ ਜੋੜੀ ਹਰ ਕਿਸੇ ਦੀ ਮਨਪਸੰਦ ਹੈ।  


ਇਹ ਵੀ ਪੜ੍ਹੋ: ਗਾਇਕ ਕਾਕਾ ਨੇ ਕਨਿਕਾ ਮਾਨ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਰੰਗ ਕਰਕੇ ਹੋ ਗਿਆ ਟਰੋਲ, ਲੋਕਾਂ ਨੇ ਕੀਤੇ ਇਤਰਾਜ਼ਯੋਗ ਕਮੈਂਟ


ਸਰਗੁਣ ਤੇ ਰਵੀ ਵਿਚਾਲੇ ਪਿਆਰ 14 ਸਾਲ ਪੁਰਾਣਾ ਹੈ, ਪਰ ਅੱਜ ਵੀ ਦੋਵਾਂ ਵਿਚਾਲੇ ਰੋਮਾਂਟਿਕ ਕੈਮਿਸਟਰੀ ਜ਼ਬਰਦਸਤ ਹੈ। ਰਵੀ ਅਕਸਰ ਹੀ ਪਤਨੀ ਸਰਗੁਣ 'ਤੇ ਪਿਆਰ ਲੁਟਾਉਂਦਾ ਨਜ਼ਰ ਆਉਂਦਾ ਰਹਿੰਦਾ ਹੈ। ਦੋਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਛਾਈਆਂ ਰਹਿੰਦੀਆਂ ਹਨ। ਇਸ ਦਰਮਿਆਨ ਹੁਣ ਸਰਗੁਣ-ਰਵੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਰਹੀ ਹੈ।


ਸਰਗੁਣ ਤੇ ਰਵੀ ਦੂਬੇ ਫਲਾਈਟ 'ਚ ਨਜ਼ਰ ਆ ਰਹੇ ਹਨ। ਇਸ ਦਰਮਿਆਨ ਸਰਗੁਣ ਮਹਿਤਾ ਆਪਣੇ ਮੋਬਾਈਲ 'ਚ ਬਿਜ਼ੀ ਨਜ਼ਰ ਆ ਰਹੀ ਹੈ, ਜਦਕਿ ਰਵੀ ਉਸ ਨਾਲ ਰੋਮਾਂਟਿਕ ਹੁੰਦਾ ਨਜ਼ਰ ਆ ਰਿਹਾ ਹੈ। ਰਵੀ ਦੂਬੇ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਦਿਲ ਵਾਲੀ ਇਮੋਜੀ ਬਣਾਈ ਹੈ। ਫੈਨਜ਼ ਨੂੰ ਸਾਰਵੀ ਦਾ ਇਹ ਰੋਮਾਂਟਿਕ ਅੰਦਾਜ਼ ਖੂਬ ਪਸੰਦ ਆ ਰਿਹਾ ਹੈ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਤੇ ਰਵੀ ਦੂਬੇ ਦੀ ਪਹਿਲੀ ਮੁਲਾਕਾਤ 2009 'ਚ ਟੀਵੀ ਸੀਰੀਅਲ '12/24 ਕਰੋਲ ਬਾਗ਼' ਦੇ ਸੈੱਟ 'ਤੇ ਹੋਈ ਸੀ। ਦੋਵਾਂ ਨੇ ਇਸ ਸੀਰੀਅਲ 'ਚ ਹਸਬੈਂਡ ਵਾਈਫ ਦਾ ਕਿਰਦਾਰ ਨਿਭਾਇਆ ਸੀ। ਇੱਥੋਂ ਹੀ ਦੋਵਾਂ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। 4 ਸਾਲ ਡੇਟਿੰਗ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕਰ ਲਿਆ ਸੀ।


ਇਹ ਵੀ ਪੜ੍ਹੋ: 'ਬਿੱਗ ਬੌਸ ਓਟੀਟੀ 2' ਸਲਮਾਨ ਖਾਨ ਸਾਹਮਣੇ ਕ੍ਰਿਸ਼ਨਾ ਅਭਿਸ਼ੇਕ ਨੇ ਗੋਵਿੰਦਾ 'ਤੇ ਕੱਸਿਆ ਤਿੱਖਾ ਤੰਜ, ਕਿਹਾ- 'ਮੇਰਾ ਮਾਮਾ ਮੇਰੇ ਨਾਲ...'