Reena Rai Remembers Deep Sidhu On Valentine Day: ਦੀਪ ਸਿੱਧੂ ਤੇ ਰੀਨਾ ਰਾਏ ਬਾਰੇ ਪੂਰਾ ਪੰਜਾਬ ਜਾਣਦਾ ਹੈ। ਸਾਲ 2022 'ਚ ਦੀਪ ਸਿੱਧੂ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ ਸੀ। ਉਸ ਦੀ ਮੌਤ ਤੋਂ 2 ਸਾਲ ਬਾਅਦ ਹਾਲੇ ਵੀ ਉਸ ਦੀ ਪ੍ਰੇਮਿਕਾ ਰੀਨਾ ਰਾਏ ਉਸ ਨੂੰ ਯਾਦ ਕਰਦੀ ਹੈ। ਦਰਅਸਲ, ਦੀਪ ਸਿੱਧੂ ਦਾ ਦੇਹਾਂਤ 15 ਫਰਵਰੀ 2022 ਨੂੰ ਐਕਸੀਡੈਂਟ 'ਚ ਹੋਇਆ ਸੀ। ਇਸ ਤੋਂ ਪਹਿਲਾਂ 14 ਫਰਵਰੀ ਨੂੰ ਦੀਪ ਤੇ ਰੀਨਾ ਨੇ ਇਕੱਠੇ ਆਪਣਾ ਆਖਰੀ ਵੈਲੇਨਟਾਈਨ ਡੇਅ ਮਨਾਇਆ ਸੀ।
ਹੁਣ ਉਸੇ ਆਖਰੀ ਵੈਲੇਨਟਾਈਨ ਡੇਅ ਦੀ ਯਾਦ ਰੀਨਾ ਰਾਏ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਰੀਨਾ ਨੇ ਇੱਕ ਫੋਟੋ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਦੀਪ ਸਿੱਧੂ ਨਾਲ ਰੋਮਾਂਟਿਕ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੋਵਾਂ ਦੇ ਪੈਰਾਂ 'ਚ ਗੁਲਾਬ ਦੇ ਫੁੱਲ ਦੀ ਪੰਖੜੀਆਂ ਵੀ ਡਿੱਗੀਆਂ ਨਜ਼ਰ ਆ ਰਹੀਆਂ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਰੀਨਾ ਨੇ ਟੁੱਟੇ ਦਿਲ ਵਾਲੀ ਇਮੋਜੀ ਬਣਾਈ ਹੈ। ਦੇਖੋ ਇਹ ਤਸਵੀਰ:
ਵੈਲੇਨਟਾਈਨ ਡੇਅ ਤੋਂ ਅਗਲੇ ਦਿਨ ਹੋ ਗਈ ਸੀ ਦੀਪ ਦੀ ਮੌਤ
ਦੱਸ ਦਈਏ ਕਿ ਦੀਪ ਸਿੱਧੂ ਦੀ ਮੌਤ 15 ਫਰਵਰੀ 2022 ਨੂੰ ਹੋਈ ਸੀ। ਇਸ ਤੋਂ ਪਹਿਲਾਂ ਦੋਵਾਂ ਨੇ ਇਕੱਠੇ ਵੈਲੇਨਟਾਈਨ ਵੀ ਮਨਾਇਆ ਸੀ। ਦੱਸ ਦਈਏ ਕਿ ਦੀਪ ਸਿੱਧੂ ਪਹਿਲਾਂ ਹੀ ਵਿਆਹਿਆ ਹੋਇਆ ਸੀ। ਇਸ ਦੇ ਬਾਵਜੂਦ ਉਹ ਰੀਨਾ ਰਾਏ ਨੂੰ ਦਿਲ ਦੇ ਬੈਠਿਆ ਸੀ। ਦੋਵਾਂ ਦੇ ਪਿਆਰ ਦੀਆਂ ਖਬਰਾਂ ਕਾਫੀ ਸੁਰਖੀਆਂ 'ਚ ਰਹਿੰਦੀਆਂ ਸੀ। ਇਹੀ ਨਹੀਂ ਦੋਵਾਂ ਦੀ ਲਵ ਸਟੋਰੀ ਅਤੇ ਦੀਪ ਦੇ ਸੰਘਰਸ਼ 'ਤੇ ਪਾਕਿਸਤਾਨ 'ਚ ਇੱਕ ਵੈੱਬ ਸੀਰੀਜ਼ ਵੀ ਬਣੀ ਸੀ। ਜਿਸ ਦਾ ਭਾਰਤ ਵਿੱਚ ਕਾਫੀ ਵਿਰੋਧ ਹੋਇਆ ਸੀ।