ਮਨਿੰਦਰ ਬਿੱਟਾ ਮਰਹੂਮ ਬੇਅੰਤ ਸਿੰਘ ਦੀ ਸਰਕਾਰ 'ਚ ਮੰਤਰੀ ਰਹਿਣ ਤੋਂ ਇਲਾਵਾ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਫਿਲਹਾਲ ਉਹ ਆਲ ਇੰਡੀਆ ਅੱਤਵਾਦ ਵਿਰੋਧੀ ਫਰੰਟ ਦੇ ਪ੍ਰਧਾਨ ਹਨ।
ਬਿੱਟਾ ਵੀ ਆਪਣੇ 'ਤੇ ਬਣ ਰਹੀ ਬਾਇਓਪਿਕ ਦੇ ਐਲਾਨ ਦੌਰਾਨ ਮੌਕੇ 'ਤੇ ਮੌਜੂਦ ਸੀ। ਬੰਬ ਨਾਲ ਹੋਏ 15 ਜਾਨਲੇਵਾ ਹਮਲਿਆਂ ਤੋਂ ਬਚੇ, ਪਰ ਆਪਣੀ ਇੱਕ ਲੱਤ ਗੁਆ ਚੁੱਕੇ ਬਿੱਟਾ ਨੇ ਕਿਹਾ ਕਿ ਉਸ ਨੂੰ ਕਦੇ ਬੰਬਾਂ, ਗੋਲੀਆਂ ਤੇ ਮੌਤ ਦਾ ਡਰ ਨਹੀਂ, ਬਲਕਿ ‘ਰਾਜਨੀਤਕ ਅੱਤਵਾਦ’ ਦਾ ਡਰ ਹੈ।
ਬੇਸ਼ਕ ਮਨਿੰਦਰ ਸਿੰਘ ਬਿੱਟਾ 'ਤੇ ਬਾਇਓਪਿਕ ਦਾ ਅਜੇ ਤੱਕ ਨਾਂ ਨਹੀਂ ਦਿੱਤਾ ਗਿਆ ਹੈ ਤੇ ਨਾ ਹੀ ਇਹ ਐਲਾਨ ਕੀਤਾ ਗਿਆ ਹੈ ਕਿ ਫ਼ਿਲਮ 'ਚ ਮਨਿੰਦਰ ਬਿੱਟਾ ਦੀ ਭੂਮਿਕਾ ਕਿਹੜਾ ਅਦਾਕਾਰ ਨਿਭਾਏਗਾ। ਇੱਕ ਸਵਾਲ ਦੇ ਜਵਾਬ 'ਚ ਬਿੱਟਾ ਨੇ ਕਿਹਾ ਕਿ ਉਹ ਅਜੈ ਦੇਵਗਨ ਨੂੰ ਬਤੌਰ ਅਭਿਨੇਤਾ ਪਿਆਰ ਕਰਦੇ ਹਨ ਤੇ ਉਹ ਅਜੈ ਦੀ ਫ਼ਿਲਮ 'ਲੈਜੰਡ ਆਫ਼ ਭਗਤ ਸਿੰਘ' ਵਿੱਚ ਉਨ੍ਹਾਂ ਦੀ ਐਕਟਿੰਗ ਤੋਂ ਕਾਫੀ ਖੁਸ਼ ਹੋਏ।