ਰੌਬਟ
ਚੰਡੀਗੜ੍ਹ: ਜਿਵੇਂ ਹੀ ਦਿੱਲੀ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਲੋਕਾਂ ਦੀ ਦਿਲਚਸਪੀ ਵੀ ਵਧਦੀ ਜਾ ਰਹੀ ਹੈ। ਇਸ ਵਾਰ ਰਾਜਨੀਤਕ ਪਾਰਟੀਆਂ ਰੈਲੀਆਂਅਤੇ ਇੰਟਰਵਿਊ ਤੋਂ ਇਲਾਵਾ ਹੁਣ ਟਵਿੱਟਰ 'ਤੇ ਵੀ ਉਹ ਇੱਕ ਦੂਜੇ ਨੂੰ ਨਿਸ਼ਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ। ਪਾਰਟੀਆਂ ਗੀਤਾਂ, ਫ਼ਿਲਮਾਂ ਦੇ ਸੰਵਾਦਾਂ ਤੇ ਪੋਸਟਰਾਂ ਰਾਹੀਂ ਵਿਰੋਧੀਆਂ ਉੱਤੇ ‘ਮੀਮਜ਼’ ਪੋਸਟ ਕਰ ਰਹੀਆਂ ਹਨ।

ਹਾਲ ਹੀ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਮੀਮ ਸਾਂਝੀ ਕੀਤੀ। ਇਹ ਮੀਮ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਤੇ ਅਭਿਨੇਤਰੀ ਕਾਜੋਲ ਦੀ ਸੁਪਰਹਿੱਟ ਫ਼ਿਲਮ 'ਬਾਜ਼ੀਗਰ' ਦਾ ਹੈ। ਇਸ ਸੀਨ ਵਿੱਚ ਸ਼ਾਹਰੁਖ ਨੂੰ ਕੇਜਰੀਵਾਲ, ਕਾਜੋਲ ਨੂੰ ਦਿੱਲੀ ਤੇ ਇੱਕ ਹੋਰ ਅਦਾਕਾਰ ਨੂੰ ਮਨੋਜ ਤਿਵਾੜੀ ਕਿਹਾ ਗਿਆ।


ਇਸ ਮੀਮ ਤੋਂ ਬਾਅਦ, ਬੀਜੇਪੀ ਦਿੱਲੀ ਨੇ ‘ਆਪ’ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, “ਜਿਹੜਾ ਵੀ ਇਸ ਅਕਾਉਂਟ ਨੂੰ ਸੰਭਾਲ ਰਿਹਾ ਹੈ। ਉਹ ਅਰਵਿੰਦ ਕੇਜਰੀਵਾਲ ਦਾ ਸਿਆਸੀ ਨਜ਼ਰੀਆ ਦਿਖਾ ਰਿਹਾ ਹੈ। ਸ਼ਾਹਰੁਖ ਫ਼ਿਲਮ 'ਚ ਇੱਕ ਖਲਨਾਇਕ ਸੀ, ਜੋ ਕਾਜੋਲ ਤੇ ਉਸ ਦੇ ਪਰਿਵਾਰ ਖਿਲਾਫ ਸਾਜਿਸ਼ ਰਚ ਰਿਹਾ ਸੀ। ਉਸ ਨੇ ਕਾਜੋਲ ਦੀ ਭੈਣ ਨੂੰ ਮਾਰਿਆ ਤੇ ਆਖਰਕਾਰ ਉਸ ਨੂੰ ਉਸ ਦੇ ਪਾਪਾਂ ਲਈ ਮਾਰਿਆ ਗਿਆ। ਇਸ ਤਰ੍ਹਾਂ, ਅਸੀਂ ਦਿੱਲੀ ਵਿੱਚ ਕੇਜਰੀਵਾਲ ਦੀ ਉਡੀਕ ਕਰ ਰਹੇ ਹਾਂ।


ਆਪ’ ਤੇ ਭਾਜਪਾ ਤੋਂ ਇਲਾਵਾ ਕਾਂਗਰਸ ਵੀ ‘ਮੀਮਜ਼’ ਵਾਲੀ ਜੰਗ ਤੋਂ ਜ਼ਿਆਦਾ ਦੂਰ ਨਹੀਂ। ਕਾਂਗਰਸ ਨੇ ਕੇਜਰੀਵਾਲ ਤੇ ਭਾਜਪਾ ਦੋਵਾਂ 'ਤੇ ਇਸ ਮੀਮ ਨੂੰ ਸੰਪਾਦਤ ਕਰਕੇ ਤੰਜ ਕੱਸਿਆ। ਕਾਂਗਰਸ ਨੇ ਲਿਖਿਆ, “ਕਾਂਗਰਸੀ ਦੁਲਹਾਨੀਆ ਲੈ ਜਾਏਂਗੇ। 'ਆਪ' ਤੇ 'ਭਾਜਪਾ' ਦੇਖਦੇ ਰਹਿ ਜਾਣਗੇ।


ਇਸ ਤੋਂ ਪਹਿਲਾਂ, ਦਿੱਲੀ ਬੀਜੇਪੀ ਨੇ ਅਭਿਨੇਤਾ ਅਨਿਲ ਕਪੂਰ ਦੀ ਸੁਪਰਹਿੱਟ ਫ਼ਿਲਮ 'ਨਾਇਕ' ਦੇ ਸੀਨ ਨੂੰ ਐਡਿਟ ਕੀਤਾ ਤੇ ਇਸ ਨੂੰ ਆਪਣਾ ਮੀਮ ਬਣਾਇਆ। ਇਸ ਮੀਮ ਵਿੱਚ, ਭਾਜਪਾ ਨੇ ਅਰਵਿੰਦ ਕੇਜਰੀਵਾਲ ਨੂੰ ਅਦਾਕਾਰ ਅਮਰੀਸ਼ ਪੁਰੀ ਤੇ ਅਦਾਕਾਰ ਸੌਰਭ ਸ਼ੁਕਲਾ ਨੂੰ ਮਨੀਸ਼ ਸਿਸੋਦੀਆ ਦਿਖਾਇਆ ਤੇ ਲਿਖਿਆ ‘ਆਪ ਕਾ ਖਲਨਾਇਕ’