ਮੁੰਬਈ: ਬਾਲੀਵੁੱਡ ਦੀ ਮਸਤਾਨੀ ਦੀਪਿਕਾ ਪਾਦੁਕੋਣ ਇਨ੍ਹਾਂ ਦਿਨੀਂ ਖੂਬ ਸੁਰਖੀਆਂ ‘ਚ ਹੈ। ਦੀਪਿਕਾ ਨੇ ਪਿਛਲੇ ਸਾਲ ਨਵੰਬਰ ‘ਚ ਰਣਵੀਰ ਸਿੰਘ ਨਾਲ ਵਿਆਹ ਕੀਤਾ ਹੈ। ਇਸ ਤੋਂ ਬਅਦ ਹੁਣ ਦੋਨੋਂ ਸਟਾਰਸ ਆਪਣੇ ਕੰਮਾਂ ‘ਚ ਰੁੱਝੇ ਹੋਏ ਹਨ। ਹਾਲ ਹੀ ‘ਚ ਦੀਪਿਕਾ ਨੇ ਆਪਣੇ ਫੈਨਸ ਨੂੰ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਕਿ ਉਸ ਦੇ ਨਾਂ ‘ਤੇ ਮਾਰਕੀਟ ‘ਚ ਪਰਾਂਠੇ ਵਿਕ ਰਹੇ ਹਨ।


ਜੀ ਹਾਂ, ਹਾਲ ਹੀ ‘ਚ ਇੱਕ ਟਵਿਟਰ ਯੂਜ਼ਰ ਨੇ ਫੋਟੋ ਸ਼ੇਅਰ ਕੀਤੀ ਹੈ ਜਿਸ ‘ਚ ਉਸ ਨੇ ਦੱਸਿਆ ਕਿ ਮਾਰਕੀਟ ‘ਚ ਦੀਪਿਕਾ ਪਾਦੁਕੋਣ ਪਰਾਂਠੇ ਥਾਲੀ ਮਿਲ ਰਹੀ ਹੈ। ਯੂਜ਼ਰ ਨੇ ਰੈਸਟੋਰੈਂਟ ਦੇ ਮੈਨਿਊ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ‘ਚ ਦੀਪਿਕਾ ਪਾਦੁਕੋਣ ਥਾਲੀ ਦੀ ਕੀਮਤ 600 ਰੁਪਏ ਹੈ। ਇਸ ਨੂੰ ਦੇਖ ਦੀਪਿਕਾ ਆਪਣੀ ਹੱਸੀ ਨਹੀਂ ਹੋਕ ਪਾਈ ਤੇ ਉਸ ਨੇ ਇੱਕ ਸਮਾਈਲੀ ਨਾਲ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ।



ਇਸ ਤੋਂ ਇਲਾਵਾ ਰਣਵੀਰ ਸਿੰਘ ਨੇ ਵੀ ਇੱਕ ਚੀਜ਼ ਸ਼ੇਅਰ ਕੀਤੀ ਹੈ। ਇਸ ‘ਚ ਉਸ ਨੇ ਦੱਸਿਆ ਕਿ ਦੀਪਿਕਾ ਦੇ ਨਾਂ ਦਾ ਡੋਸਾ ਮਿਲ ਇਹਾ ਹੈ। ਇਸ ਦੀ ਸਟੋਰੀ ਰਣਵੀਰ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ਰੈਸਟੋਰੈਂਟ ਦੇ ਮੈਨਿਊ ‘ਚ ਸਟਾਰਸ ਦੇ ਨਾਂ ਦੀਆਂ ਥਾਲੀਆਂ ਹਨ। ਇਸ ‘ਚ ਅਕਸ਼ੈ, ਸੰਨੀ ਦਿਓਲ, ਸਚਿਨ ਤੇਂਦੁਲਕਾਰ ਤੋਂ ਲੈ ਕੇ ਦਾਰਾ ਸਿੰਘ ਤੇ ਮਾਧੁਰੀ ਤਕ ਦੇ ਨਾਂ ਸ਼ਾਮਲ ਹਨ।