ਬਿਗ ਬੌਸ ਸੀਜ਼ਨ 15 ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸੀਜ਼ਨ 14 ਤੋਂ ਬਾਅਦ ਹੁਣ ਵਾਰੀ ਹੈ ਸੀਜ਼ਨ 15 ਦੀ। ਇਸੇ ਦਰਮਿਆਨ ਸਭ ਤੋਂ ਪਹਿਲਾ ਨਜ਼ਰ ਇਹੀ ਰਹਿੰਦੀ ਹੈ ਕਿ ਇਸ ਵਾਰ ਕਿਹੜੇ-ਕਿਹੜੇ ਸੇਲਿਬ੍ਰਿਟੀ ਸ਼ੋਅ ਦਾ ਹਿੱਸਾ ਹੋਣਗੇ। ਖਬਰਾਂ ਇਹ ਹਨ ਕਿ ਰਿਆ ਚਕ੍ਰਵਰਤੀ ਬਿਗ ਬੌਸ ਸੀਜ਼ਨ 15 ਦੀ ਕੰਟੈਸਟੇਂਟ ਹੋਵੇਗੀ।


 


ਬਿਗ ਬੌਸ ਲਈ ਰਿਆ ਦਾ ਨਾਮ ਸਾਹਮਣੇ ਆਇਆ ਹੈ। ਰਿਆ ਚਕ੍ਰਵਰਤੀ ਸੁਸ਼ਾਂਤ ਕੇਸ ਕਾਰਨ ਕਾਫੀ ਵਿਵਾਦਾਂ 'ਚ ਰਹੀ ਹੈ। ਡਰੱਗ ਕੇਸ ਲਈ ਇਹ ਅਦਾਕਾਰਾ ਜੇਲ੍ਹ ਵੀ ਜਾ ਚੁੱਕੀ ਹੈ। ਪਿੱਛਲੇ ਸਾਲ ਜੇਕਰ ਕੋਈ ਚਰਚਾ 'ਚ ਸੀ ਤਾਂ ਉਹ ਸੀ ਰਿਆ ਚਕ੍ਰਵਰਤੀ। ਇਹੀ ਕਾਰਨ ਹੈ ਕਿ ਬਿਗ ਬੌਸ ਦੀ ਟੀਮ ਨੇ ਰਿਆ ਨੂੰ ਸੀਜ਼ਨ 15 ਲਈ ਅਪਰੋਚ ਕੀਤਾ ਹੈ।


 


ਇਸ ਵਾਰ ਸ਼ੋਅ 'ਚ ਸੇਲੀਬ੍ਰਿਟਿਸ ਦੇ ਨਾਲ ਆਮ ਲੋਕ ਵੀ ਨਜ਼ਰ ਆਉਣਗੇ। ਸ਼ੋਅ ਨੂੰ ਹਰ ਵਾਰ ਦੀ ਤਰ੍ਹਾਂ ਸਲਮਾਨ ਖਾਨ ਹੀ ਹੋਸਟ ਕਰਨਗੇ। ਜੇ ਰਿਆ ਦੀ ਐਂਟਰੀ ਸ਼ੋਅ 'ਚ ਹੁੰਦੀ ਹੈ ਤਾਂ ਸ਼ੋਅ ਵਾਕਈ ਦਿਲਚਸਪ ਹੋਣ ਵਾਲਾ ਹੈ।